Uncategorized ਫਿਰੋਜ਼ਪੁਰ ਵਾਸੀ 10 ਸਾਲਾ ਸਰਵਨ ਸਿੰਘ ਦਾ ਆਪਰੇਸ਼ਨ ਸੰਧੂਰ ਤਹਿਤ ਸਨਮਾਨ/ ਭਾਰਤੀ ਫੌਜ ਦਾ ਸਮਰਥਨ ਕਰਨ ਬਦਲੇ ਫੌਜ ਨੇ ਕੀਤਾ ਸਨਮਾਨਤ/ ਸਰਹੱਦ ਤੇ ਠਹਿਰਾਅ ਦੌਰਾਨ ਫੌਜੀਆਂ ਦੀ ਸਰਵਨ ਸਿੰਘ ਨੇ ਕੀਤੀ ਸੀ ਮਦਦ By admin - May 29, 2025 0 58 Facebook Twitter Pinterest WhatsApp ਆਪ੍ਰੇਸ਼ਨ ਸੰਧੂਰ ਦੇ ਤਹਿਤ ਦੇਸ਼ ਭਰ ਦੇ ਲੋਕਾਂ ਵੱਲੋਂ ਭਾਰਤੀ ਫੌਜ ਅਤੇ ਸੈਨਿਕਾਂ ਦਾ ਸਮਰਥਨ ਕੀਤਾ ਗਿਆ ਸੀ। ਇਨ੍ਹਾਂ ਸਮਰਥਕਾਂ ਵਿਚ ਫਿਰੋਜਪੁਰ ਦੇ ਸਰਹੱਦੀ ਪਿੰਡ ਦਾ ਵਸਨੀਕ 10 ਸਾਲਾ ਸਰਵਨ ਸਿੰਘ ਵੀ ਸ਼ਾਮਲ ਐ, ਜਿਸ ਨੇ ਫੌਜੀਆਂ ਦੀ ਸਰਹੱਦ ਨੇੜੇ ਠਹਿਰਾਓ ਦੌਰਾਨ ਦਿਲ ਖੋਲ੍ਹ ਕੇ ਮਦਦ ਕੀਤੀ ਸੀ। ਸਰਵਨ ਸਿੰਘ ਦਾ ਇਸ ਦਰਿਆਦਿਲੀ ਬਦਲੇ ਫੌਜ ਦੇ 7 ਇਨਫੈਂਟਰੀ ਦੇ ਜੀਓਸੀ ਮੇਜਰ ਜਨਰਲ ਸਿੰਘ ਮਨਰਾਲ ਵੱਲੋਂ ਸਨਮਾਨਤ ਕੀਤਾ ਗਿਆ ਐ। ਫੌਜ ਵੱਲੋਂ ਮਿਲੇ ਸਨਮਾਨ ਤੋਂ ਬਾਅਦ ਸਰਵਨ ਸਿੰਘ ਤੇ ਉਸ ਦਾ ਪਰਿਵਾਰ ਕਾਫੀ ਖੁਸ਼ ਐ। ਜਾਣਕਾਰੀ ਅਨੁਸਾਰ ਆਪਰੇਸ਼ਨ ਸੰਧੂਰ ਦੌਰਾਨ ਫੌਜ ਦੀ ਯੂਨਿਟ ਨੇ ਸਰਵਨ ਸਿੰਘ ਦੇ ਖੇਤਾਂ ਵਿਚ ਟਿਕਾਣਾ ਕੀਤਾ ਸੀ। ਇਸ ਦੌਰਾਨ ਸਰਵਨ ਸਿੰਘ ਆਪਣੇ ਘਰੋਂ ਠੰਡਾ ਪਾਣੀ, ਦੁੱਧ, ਚਾਹ, ਲੱਸੀ ਅਤੇ ਬਰਫ਼ ਆਦਿ ਲਿਆ ਕੇ ਫੌਜੀ ਜਵਾਨਾਂ ਨੂੰ ਦਿੰਦਾ ਸੀ। ਐਨਾ ਹੀ ਨਹੀਂ ਉਹ ਜ਼ਿਆਦਾਤ ਸਮਾਂ ਫੌਜੀ ਜਵਾਨਾਂ ਨਾਲ ਰਹਿੰਦਾ ਸੀ ਅਤੇ ਉਨ੍ਹਾਂ ਦੀ ਛੋਟੇ ਮੋਟੇ ਕੰਮਾਂ ਵਿਚ ਮਦਦ ਵੀ ਕਰਦਾ ਸੀ। ਸ਼ਰਵਣ ਸਿੰਘ ਦੇ ਪਿਤਾ ਸੋਨਾ ਸਿੰਘ ਦੇ ਦੱਸਣ ਮੁਤਾਬਕ ਫੌਜ ਨੇ ਉਨ੍ਹਾਂ ਦੀ ਜ਼ਮੀਨ ਵਿਚ ਟਿਕਾਣਾ ਕੀਤਾ ਸੀ ਅਤੇ ਉਸਦਾ ਪੁੱਤਰ ਪਹਿਲੇ ਦਿਨ ਤੋਂ ਹੀ ਫੌਜੀਆਂ ਲਈ ਦੁੱਧ, ਪਾਣੀ, ਲੱਸੀ, ਬਰਫ਼ ਆਦਿ ਦੀ ਸੇਵਾ ਕਰਨ ਜਾਂਦਾ ਸੀ ਅਤੇ ਅਸੀਂ ਵੀ ਉਸਨੂੰ ਨਹੀਂ ਰੋਕਿਆ। ਉਹ ਫੌਜੀ ਜਵਾਨਾਂ ਨਾਲ ਰਹਿ ਕੇ ਕਾਫੀ ਖੁਸ਼ ਐ ਅਤੇ ਵੱਡਾ ਹੋ ਕੇ ਸਿਪਾਹੀ ਬਣ ਕੇ ਦੇਸ਼ ਸੇਵਾ ਕਰਨਾ ਚਾਹੁੰਦਾ ਐ। ਇਸ ਬਾਰੇ ਪੁੱਛੇ ਜਾਣ ਤੇ ਸਰਵਨ ਸਿੰਘ ਦੱਸਦਾ ਐ ਕਿ ਉਸ ਨੂੰ ਫੌਜੀਆਂ ਵਿਚ ਜਾ ਕੇ ਬਹੁਤ ਚੰਗਾ ਲੱਗਦਾ ਸੀ ਅਤੇ ਉਸ ਨੂੰ ਫੌਜੀ ਬਹੁਤ ਪਸੰਦ ਨੇ ਉਸਨੇ ਦੱਸਿਆ ਕਿ ਉਸਨੂੰ ਫੌਜ ਵੱਲੋਂ ਇੱਕ ਤੋਹਫ਼ਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਖਾਸ ਭੋਜਨ ਖੁਆਇਆ ਜਾਂਦਾ ਸੀ ਅਤੇ ਆਈਸਕ੍ਰੀਮ ਵੀ ਦਿੱਤੀ ਜਾਂਦੀ ਸੀ। ਉਸ ਨੇ ਕਿਹਾ ਕਿ ਉਹ ਵੱਡਾ ਹੋ ਕੇ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ।