Uncategorized ਅੰਮ੍ਰਿਤਸਰ ਏਅਰਪੋਰਟ ’ਤੇ ਡਿਊਟੀ ਜਾ ਰਹੇ ਨੌਜਵਾਨ ਨਾਲ ਲੁੱਟ/ ਕਿਰਚ ਨਾਲ ਹਮਲਾ ਕਰ ਕੇ ਖੋਹਿਆ, ਪਰਸ, ਮੋਬਾਈਲ ਤੇ ਮੋਟਰ ਸਾਈਕਲ/ ਨਿੱਜੀ ਹਸਪਤਾਲ ’ਚ ਚੱਲ ਰਿਹਾ ਇਲਾਜ਼, ਪੁਲਿਸ ਕਰ ਰਹੀ ਜਾਂਚ By admin - May 29, 2025 0 56 Facebook Twitter Pinterest WhatsApp ਗੁਰੂ ਨਗਰੀ ਅੰਮ੍ਰਿਤਸਰ ਅੰਦਰ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਹਾਲਤ ਇਹ ਐ ਕਿ ਲੁਟੇਰੇ ਹੁਣ ਰਾਹ ਜਾਂਦਿਆਂ ਨੂੰ ਹਮਲੇ ਕਰ ਕੇ ਲੁੱਟਣ ਲੱਗੇ ਨੇ। ਤਾਜ਼ਾ ਮਾਮਲਾ ਸਥਾਨਕ ਹਵਾਈ ਅੱਡੇ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਤੜਕੇ 3 ਵਜੇ ਡਿਊਟੀ ਤੇ ਆ ਰਹੇ ਨੌਜਵਾਨ ਨੂੰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਕੇ ਪਰਸ, ਮੋਬਾਈਲ ਫੋਨ ਤੇ ਮੋਟਰ ਸਾਈਕਲ ਖੋਹ ਕੇ ਫਰਾਰ ਹੋ ਗਏ। ਪੀੜਤ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਨਾਜਾਸਾਂਸੀ ਨੇੜਲੇ ਝੰਜੋਟੀ ਵਾਲੇ ਮੋੜ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਅਜਨਾਲਾ ਦੇ ਪਿੰਡ ਚਮਿਆਰੀ ਨੌਜਵਾਨ ਤੜਕੇ 3 ਵਜੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆਪਣੀ ਡਿਊਟੀ ਤੇ ਜਾ ਰਿਹਾ ਸੀ ਕਿ ਰਾਜਾਸਾਂਸੀ ਨੇੜੇ ਝੰਜੋਟੀ ਵਾਲੇ ਮੋੜ ਉੱਪਰ ਮੋਟਰਸਾਇਕਲਾਂ ਤੇ ਸਵਾਰ ਚਾਰ ਲੁਟੇਰਿਆਂ ਵੱਲੋਂ ਰੋਕ ਕੇ ਮੋਟਰਸਾਇਕਲ, ਮੋਬਾਇਲ ਫੋਨ ਤੇ ਜੇਬ ਪਰਸ ਨਗਦੀ ਖੋਹ ਲਈ ਗਈ ਤੇ ਫਰਾਰ ਹੋ ਗਏ। ਪਰੰਤੂ ਲੁਟੇਰਿਆਂ ਵੱਲੋਂ ਮੁੜ ਵਾਪਸ ਪਰਤ ਕੇ ਉਕਤ ਕਰਮਚਾਰੀ ਨੌਜਵਾਨ ਤੇ ਕਿਰਚਾਂ ਤੇ ਤੇਜ ਤਿੱਖੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਉਪਰੰਤ ਗੰਭੀਰ ਰੂਪ ਵਿੱਚ ਜਖਮੀ ਕਰਮਚਾਰੀ ਨੂੰ ਤੜਫਦੇ ਹੋਏ ਨੂੰ ਛੱਡ ਕੇ ਮੁੜ ਫਰਾਰ ਹੋਏ, ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਖਮੀ ਨੌਜਵਾਨ ਦੇ ਪਿਤਾ ਅਨਿਲ ਬਹਾਦੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਰਾਮ ਬਹਾਦੁਰ ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿੱਚ ਪਿਛਲੇ 2 ਸਾਲਾਂ ਤੋਂ ਬਤੌਰ ਲੋਡਰ ਦਾ ਕੰਮ ਕਰਦਾ ਹੈ, ਤੇ ਉਹ ਕਰੀਬ ਰਾਤ 2.30 ਵਜੇ ਆਪਣੇ ਪਲਟੀਨਾ ਮੋਟਰਸਾਇਕਲ ਤੇ ਘਰੋਂ ਡਿਊਟੀ ਲਈ ਨਿਕਲਿਆ ਸੀ ਤਾਂ ਪੁਲਿਸ ਥਾਣਾ ਰਾਜਾਸਾਂਸੀ ਦੇ ਖੇਤਰ ਝੰਜੋਟੀ ਮੋੜ (ਨੇੜੇ ਸਿਵਾ ਇਨਕਲੇਵ) ਪਹੁੰਚਿਆ ਤਾਂ ਮਗਰੋਂ ਆ ਰਹੇ ਦੋ ਮੋਟਰਸਾਇਕਲਾਂ ਤੇ ਸਵਾਰ ਚਾਰ ਵਿਅਕਤੀਆਂ ਵੱਲੋਂ ਉਸ ਨੂੰ ਘੇਰ ਕੇ ਪਲਟੀਨਾ ਮੋਟਰ ਸਾਇਕਲ, ਮੋਬਾਈਲ ਫੋਨ ਤੇ ਜੇਬ ਪਰਸ ਵਿੱਚ ਨਗਦ ਰਾਸ਼ੀ ਤੇ ਕਾਗਜ਼ ਪੱਤਰ ਸਨ, ਉਹ ਖੋਹ ਕੇ ਫਰਾਰ ਹੋ ਗਏ। ਅਨਿਲ ਬਹਾਦੁਰ ਨੇ ਅੱਗੇ ਦੱਸਿਆ ਉਕਤ ਲੁਟੇਰੇ ਵਿਅਕਤੀਆਂ ਵੱਲੋਂ ਫਰਾਰ ਹੋਣ ਉਪਰੰਤ ਮੁੜ ਦੋਬਾਰਾ ਵਾਪਸ ਪਰਤ ਕੇ ਉਸ ਦੇ ਪੁੱਤਰ ਰਾਮ ਬਹਾਦੁਰ ਤੇ ਕਿਰਚਾਂ ਤੇ ਤੇਜ਼ ਤਿੱਖੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਤੇ ਫਿਰ ਮੁੜ ਫਰਾਰ ਹੋਏ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਰਾਮ ਬਹਾਦੁਰ ਨੂੰ ਸ਼ੜਕ ਤੇ ਤੜਫ ਰਹੇ ਨੂੰ ਪਿੱਛੋਂ ਆ ਰਹੇ ਹੋਰ ਕਰਮਚਾਰੀਆਂ ਜੋ ਹਵਾਈ ਅੱਡੇ ਡਿਊਟੀ ਤੇ ਜਾ ਰਹੇ ਸਨ, ਵੱਲੋਂ ਜਖਮੀ ਹਾਲਤ ਵਿੱਚ ਹਵਾਈ ਅੱਡਾ ਦੇ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਆਈ. ਸੀ. ਯੂ ਵਿੱਚ ਜੇਰੇ ਇਲਾਜ ਹੈ। ਇਸ ਸਬੰਧੀ ਥਾਣਾ ਰਾਜਾ ਸੰਗੀ ਦੇ ਐਸਐਚ ਓ ਮਨਤੇਜ਼ ਸਿੰਘ ਨੇ ਦੱਸਿਆ ਸੀ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।