Uncategorized ਨੰਗਲ ਪੁਲਿਸ ਵੱਲੋਂ ਨਸ਼ੇ ਸਮੇਤ 5 ਮੁਲਜਮ ਕਾਬੂ/ ਕਾਰ ’ਚੋਂ ਬਰਾਮਦ ਹੋਇਆ 150 ਨਸ਼ੀਲਾ ਪਦਾਰਥ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ By admin - May 29, 2025 0 59 Facebook Twitter Pinterest WhatsApp ਨੰਗਲ ਪੁਲਿਸ ਨੇ ਪੰਜ ਕਾਰ ਸਵਾਰਾਂ ਨੂੰ 150 ਗਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਹ ਬਰਾਮਦਗੀ ਨਾਕੇਬੰਦੀ ਦੌਰਾਨ ਕੀਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ 150 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਨੇ ਕਾਰ ਵਿਚ ਸਵਾਰ 5 ਜਣਿਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਗਲ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਨਾਕੇ ਦੌਰਾਨ ਨੰਗਲ ਪੁਲਿਸ ਨੇ ਇੱਕ ਕਾਰ ਨੂੰ ਰੋਕਿਆ ਜਿਸ ਵਿੱਚ ਪੰਜ ਨੌਜਵਾਨ ਮੌਜੂਦ ਸਨ ਅਤੇ ਇਨ੍ਹਾਂ ਨੌਜਵਾਨਾਂ ਦੀ ਤਲਾਸ਼ੀ ਲੈਣ ‘ਤੇ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਸਮੱਗਰੀ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੱਥੇ ਵੇਚੀ ਗਈ ਸੀ, ਇਸ ਬਾਰੇ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ, ਇਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਕਾਰ ਚਾਲਕ ਨੇ ਆਪਣਾ ਨਾਮ ਰਵਿੰਦਰ ਕੁਮਾਰ ਉਰਫ ਰਾਣਾ ਪੁੱਤਰ ਯੁੱਧਵੀਰ ਸਿੰਘ, ਵਾਸੀ ਮਕਾਨ ਨੰਬਰ 452 ਇੰਦਰਾ ਨਗਰ, ਨੰਗਲ ਦੱਸਿਆ ਅਤੇ ਅਗਲੀ ਸੀਟ ‘ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਮੰਨੀ ਪੁੱਤਰ ਬਲਦੇਵ ਸਿੰਘ, ਵਾਸੀ ਡਰੋਲੀ, ਅੱਪਰ ਥਾਣਾ, ਨੰਗਲ ਦੱਸਿਆ। ਪਿੱਛੇ ਬੈਠੇ ਤਿੰਨ ਵਿਅਕਤੀਆਂ ਨੇ ਆਪਣੀ ਪਛਾਣ ਸ਼ੁਭਮ ਠਾਕੁਰ ਪੁੱਤਰ ਦਲਜੀਤ ਸਿੰਘ, ਵਾਸੀ ਮਕਾਨ ਨੰਬਰ 30-ਕੇ ਬਲਾਕ, ਨੰਗਲ, ਥਾਣਾ ਨੰਗਲ, ਬੀਕੂ ਪੁੱਤਰ ਸਵਰਗੀ ਵੇਦ ਪ੍ਰਕਾਸ਼, ਵਾਸੀ ਮਕਾਨ ਨੰਬਰ 475 ਇੰਦਰਾ ਨਗਰ, ਨੰਗਲ ਅਤੇ ਅਮਿਤ ਕੁਮਾਰ ਪੁੱਤਰ ਸ਼ਿਵ ਕੁਮਾਰ, ਵਾਸੀ ਮਕਾਨ ਨੰਬਰ 660 ਫੇਜ਼ 1-ਏ, ਸ਼ਿਵਾਲਿਕ ਐਵੇਨਿਊ, ਨਵਾਂ, ਨੰਗਲ, ਥਾਣਾ ਨੰਗਲ ਵਜੋਂ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।