ਕਪੂਰਥਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਐਨਕਾਊਂਟਰ/ ਨਸ਼ੇ ਦੀ ਖੇਪ ਸਮੇਤ ਇਕ ਕਾਬੂ, ਦੂਜਾ ਫਰਾਰ/ ਜਵਾਬੀ ਕਾਰਵਾਈ ’ਚ ਰਾਹਗੀਰ ਜ਼ਖਮੀ

0
2

ਕਪੂਰਥਲਾ ਦੇ ਬੇਗੋਵਾਲ ਵਿੱਚ ਸ਼ੁੱਕਰਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਨਸ਼ਾ ਤਸਕਰਾਂ ਅਤੇ ਸੀਆਈਏ ਕਪੂਰਥਲਾ ਦੀ ਪੁਲਿਸ ਟੀਮ ਵਿਚਾਲੇ ਮੁਠਭੇੜ ਹੋ ਗਈ। ਇਹ ਘਟਨਾ ਸਤਿਗੁਰੂ ਰਾਖਾ ਚੌਕ ਵਿੱਚ ਵਾਪਰੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ।  ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇਕ ਤਸਕਰ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਭੱਜਣ ਵਿਚ ਸਫਲ ਹੋ ਗਿਆ। ਪੁਲਿਸ ਨੇ ਮੁਲਜਮ ਤੋਂ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪੂਰਥਲਾ ਦੇ ਐਸਪੀ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਰਮਨ ਕੁਮਾਰ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਬੇਗੋਵਾਲ ਏਰੀਏ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਨ ਲਈ ਨਸ਼ਾ ਤਸਕਰ ਆ ਰਹੇ ਹਨ ਜਿਸ ਤਹਿਤ ਉਹਨਾਂ ਦਾ ਪਿੱਛਾ ਕਰਦੀ ਹੋਈ ਟੀਮ ਜਦੋਂ ਬੇਗੋਵਾਲ ਦੇ ਅੱਡਾ ਸਤਿਗੁਰ ਵਿੱਚ ਰਾਖਾ ਚੌਂਕ ਚ ਪਹੁੰਚੀ ਤੇ ਉਸ ਦੌਰਾਨ ਨਸ਼ਾ ਤਸਕਰਾਂ ਤੇ ਪੁਲਿਸ ਪਾਰਟੀ ਵਿੱਚ ਫਾਇਰਿੰਗ ਹੋ ਗਈ।
ਇਸ ਦੌਰਾਨ ਪੂਰੀ ਮਸਤੈਦੀ ਨਾਲ ਪੁਲਿਸ ਪਾਰਟੀ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਦਕਿ ਦੂਸਰਾ ਭੱਜਣ ਵਿੱਚ ਕਾਮਯਾਬ ਹੋ ਗਿਆ ਫੜੇ ਗਏ। ਨਸ਼ਾ ਤਸਕਰ ਪਾਸੋਂ ਡੇਢ ਕਿਲੋ ਹੈਰੋਇਨ ਗ੍ਰਾਮ ਬਰਾਮਦ ਹੋਈ ਹੈ। ਉਹਨਾਂ ਇਹ ਵੀ ਦੱਸਿਆ ਤੁਸੀਂ ਕਿ ਜਿਹੜਾ ਵਿਅਕਤੀ ਕਾਬੂ ਆਇਆ ਹੈ ਉਸ ਦਾ ਨਾਂ ਅਭਿਵਨਿ ਹੈ ਤੇ ਦੂਸਰਾ ਜਿਹੜਾ ਭੱਜਣ ਚ ਕਾਮਯਾਬ ਹੋ ਗਿਆ ਉਸ ਦਾ ਨਾਂ ਹਰਚਰਨ ਸਿੰਘ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ।
ਇਸੇ ਦੌਰਾਨ ਸਬਜ਼ੀ ਖਰੀਦ ਰਹੇ ਪਿੰਡ ਨਡਾਲੀ ਦੇ ਸਾਬਕਾ ਸਰਪੰਚ ਸਤਪਾਲ ਸਿੰਘ ਗੋਲੀ ਦੇ ਛਰਰੇ ਲੱਗਣ ਕਾਰਨ ਜਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਬੇਗੋਵਾਲ ਦੇ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਇਸ ਦੌਰਾਨ 5 ਤੋਂ 6 ਰਾਊਂਡ ਫਾਇਰਿੰਗ ਹੋਈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵਿੱਚ ਭਗਦੜ ਮਚ ਗਈ। ਪੁਲਿਸ ਦੇ ਦੱਸਣ ਮੁਤਾਬਕ ਸੀਆਈਏ ਦੀ ਟੀਮ ਪਿਛਲੇ ਕਰੀਬ ਦੋ ਘੰਟਿਆਂ ਤੋਂ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ।

LEAVE A REPLY

Please enter your comment!
Please enter your name here