ਪਟਿਆਲਾ ਦੀ ਭਾਖੜਾ ਨਹਿਰ ’ਚੋਂ ਔਰਤ ਦੀ ਲਾਸ਼ ਬਰਾਮਦ/ ਬੀਤੇ ਦਿਨ ਭੇਦਭਰੀ ਹਾਲਤ ’ਚ ਹੋਈ ਸੀ ਲਾਪਤਾ/ ਨਹਿਰ ਕਿਨਾਰਿਓਂ ਸਾਮਾਨ ਮਿਲਣ ਬਾਅਦ ਕੀਤੀ ਜਾ ਰਹੀ ਸੀ ਭਾਲ

0
2

 

ਪਟਿਆਲਾ ’ਚੋਂ ਲੰਘਦੀ ਭਾਖੜਾ ਨਹਿਰ ਵਿਚੋਂ ਇਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਮੀਨੂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੀਨੂ ਭੇਦਭਰੀ ਹਾਲਤ ਵਿਚ ਘਰੋਂ ਲਾਪਤਾ ਹੋ ਗਈ ਸੀ। ਬਾਅਦ ਵਿਚ ਉਸ ਦੀਆਂ ਚੱਪਲਾਂ, ਮੋਬਾਈਲ ਫੋਨ ਤੇ ਆਧਾਰ ਕਾਰਡ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ਕੰਢਿਓ ਬਰਾਮਦ ਹੋਏ, ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਭਾਲ ਕੀਤੀ ਜਾ ਰਹੀ ਸੀ। ਬੀਤੀ ਰਾਤ ਉਸ ਦੀ ਲਾਸ਼ ਫਤਹਿਪੁਰ ਹੈੱਡ ਤੋਂ ਬਰਾਮਦ ਹੋ ਗਈ ਹੈ। ਪੁਲਿਸ ਨੇ ਲਾਸ਼ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here