ਪੰਜਾਬ ਗੁਰਦਾਸਪੁਰ ’ਚ ਨੌਜਵਾਨਾਂ ਨੇ ਢਾਬੇ ’ਤੇ ਚਲਾਈਆਂ ਗੋਲੀਆਂ/ ਢਾਬੇ ’ਤੇ ਕੰਮ ਕਰਨ ਵਾਲਾ ਇਕ ਨੌਜਵਾਨ ਜ਼ਖਮੀ/ ਪੀੜਤਾਂ ਨੇ ਮੰਗਿਆ ਇਨਸਾਫ, ਪੁਲਿਸ ਕਰ ਰਹੀ ਜਾਂਚ By admin - May 15, 2026 0 2 Facebook Twitter Pinterest WhatsApp ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਪਨਿਆੜ ਦੇ ਨੇੜੇ ਸਥਿਤ ਹੈਪੀ ਢਾਬੇ ’ਤੇ 8 ਤੋਂ 10 ਨੌਜਵਾਨਾਂ ਵੱਲੋਂ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਹਮਲੇ ਵਿਚ ਢਾਬੇ ਦਾ ਕਰਮਚਾਰੀ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਢਾਬਾ ਮਾਲਕਾਂ ਦਾ ਕਹਿਣਾ ਹੈ ਕਿ ਫਾਇਰਿੰਗ ਕਰਨ ਵਾਲਿਆਂ ਵਿੱਚ ਨਜ਼ਦੀਕੀ ਢਾਬੇ ਵਾਲੇ ਵੀ ਸ਼ਾਮਿਲ ਸਨ। ਢਾਬਾ ਮਾਲਕਾਂ ਮੁਤਾਬਕ ਗੁਆਢੀ ਢਾਬੇ ਵਾਲੇ ਡਰਾਈਵਰ ਦੀ ਕੁੱਟਮਾਰ ਕਰ ਰਹੇ ਸਨ ਅਤੇ ਜਦੋਂ ਉਹ ਬਾਹਰ ਆ ਕੇ ਵੇਖਣ ਲੱਗੇ ਤਾਂ ਉਨ੍ਹਾਂ ਨੇ ਡਰਾਈਵਰ ਨੂੰ ਛੱਡ ਕੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਢਾਬਾ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨੌਜਵਾਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇੰਡੈਵਰ ਗੱਡੀ ਤੇ ਆਏ ਕੁਝ ਨੌਜਵਾਨ ਨਜ਼ਦੀਕੀ ਢਾਬੇ ਤੇ ਇੱਕ ਟਰੱਕ ਡਰਾਈਵਰ ਨੂੰ ਕੁੱਟ ਰਹੇ ਸਨ ਅਤੇ ਉਹ ਜਦੋਂ ਬਾਹਰ ਆ ਕੇ ਦੇਖਣ ਲੱਗੇ ਤਾਂ ਨੌਜਵਾਨ ਡਰਾਈਵਰ ਨੂੰ ਛੱਡ ਕੇ ਉਹਨਾਂ ਦੇ ਦੁਆਲੇ ਹੋ ਗਏ ਤੇ ਢਾਬੇ ਮਾਲਕ ਅਤੇ ਕਰਮਚਾਰੀਆਂ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ , ਜਿਸ ਤੋਂ ਬਾਅਦ ਵਰੁਣ ਸੈਨੀ ਨਾਮ ਦਾ ਇੱਕ ਮੁਲਾਜ਼ਮ ਜਦੋਂ ਜਾਨ ਬਚਾਉਣ ਲਈ ਦੌੜਣ ਲੱਗਾ ਤਾਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਢਾਬਾ ਮਾਲਕ ਦਾ ਕਹਿਣਾ ਹੈ ਕਿ ਨੌਜਵਾਨਾਂ ਕੌਲ ਦੋ ਪਸਤੋਲਾਂ ਸੀ ਅਤੇ ਦੋਨੋਂ ਖਾਲੀ ਕਰ ਕੇ ਗਏ ਹਨ। ਉੱਥੇ ਹੀ ਸਰਕਾਰੀ ਹਸਪਤਾਲ ਦੀਨਾ ਨਗਰ ਦੇ ਡਾਕਟਰ ਅਨਿਲ ਮਹਾਜਨ ਨੇ ਦੱਸਿਆ ਕਿ ਉਹਨਾਂ ਕੋਲ ਦੋ ਜ਼ਖਮੀ ਆਏ ਸਨ ਜਿਨਾਂ ਵਿੱਚੋਂ ਇੱਕ ਦੇ ਸਿਰ ਤੇ ਸੱਟ ਲੱਗੀ ਸੀ ਜਦਕਿ ਦੂਸਰੇ ਦੇ ਬਾਂਹ ਤੇ ਛਾਤੀ ਤੇ ਦੋ ਗੋਲੀਆਂ ਲੱਗੀਆਂ ਸਨ। ਉਸ ਨੂੰ ਫਿਲਹਾਲ ਮੁਢਲੀ ਡਾਕਟਰ ਸਹਾਇਤਾ ਦੇਣ ਤੋਂ ਬਾਅਦ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਡੀਐਸਪੀ ਸ਼ਾਬਾਸ਼ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਕਿਸੇ ਵੀ ਸੂਰਤ ਵਿੱਚ ਬਖਸ਼ੇ ਨਹੀਂ ਜਾਣਗੇ।