ਸੰਗਰੂਰ ’ਚ ਹਾਈਵੇ ਅਧਾਰਟੀ ਨੇ ਵਧਾਈ ਐਸਐਸਐਫ ਦੀ ਸਿਰਦਰਦੀ/ ਨਾਜਾਇਜ਼ ਕੱਟ ’ਤੇ ਖੜਣ ਲਈ ਮਜਬੂਰ ਨੇ ਐਸਐਸਐਫ ਦੇ ਜਵਾਨ/ ਰੋਜ਼ਾਨਾ ਵਾਪਰ ਰਹੇ ਹਾਦਸੇ ਰੋਕਣ ਲਈ ਕਰਨੀ ਪੈ ਰਹੀ ਭੱਜ-ਨੱਠ

0
24

ਸੰਗਰੂਰ ’ਚ ਹਾਈਵੇ ਅਥਾਰਟੀ ਦੇ ਢਿੱਲਮੱਠ ਕਾਰਨ ਐਸਐਸਐਫ ਫੋਰਸ ਦੇ ਜਵਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਇੱਥੇ ਮੇਨ ਰੋਡ ਦੇ ਬਣੇ ਨਾਜਾਇਜ਼ ਕੱਟ ਦੇ ਚਲਦਿਆਂ ਰੋਜ਼ਾਨਾ ਹਾਦਸੇ ਵਾਪਰ ਰਹੇ ਨੇ ਪਰ ਐਸਐਸਐਫ ਟੀਮ ਵੱਲੋਂ ਵਾਰ ਵਾਰ ਸ਼ਿਕਾਇਤਾਂ ਦੇ ਬਾਵਜੂਦ ਹਾਈਵੇ ਅਥਾਰਟੀ ਨੇ ਇਸ ਨੂੰ ਦਰੁਸਤ ਨਹੀਂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਐਫ ਮੁਲਾਜਮਾਂ ਨੇ ਕਿਹਾ ਕਿ ਇਹ ਇਸ ਬਾਰੇ ਟੋਲ ਪਲਾਜ਼ਾ ਦੀ ਮੈਨੀਨੈਂਸ ਕੰਪਨੀ ਨੂੰ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਨੇ ਪਰ ਕੰਪਨੀ ਵਾਲੇ ਹਰ ਵਾਰ ਲਾਰਾ ਲਾ ਕੇ ਸਾਰ ਰਹੇ ਨੇ। ਉਨ੍ਹਾਂ ਕਿਹਾ ਕਿ ਇੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਨੇ, ਜਿਸ ਕਾਰਨ ਉਨ੍ਹਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਪੈ ਰਿਹਾ ਐ। ਉਨ੍ਹਾਂ ਲੋਕਾਂ ਨੂੰ ਵੀ ਇਸ ਨਾਜਾਇਜ਼ ਕੱਟ ਦੀ ਵਰਤੋਂ ਰੋਕਣ ਦੀ ਅਪੀਲ ਕੀਤੀ ਐ ਤਾਂ ਜੋ ਵਾਪਰ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here