ਪੰਜਾਬ ਗੁਰਦਾਸਪੁਰ ’ਚ ਡੀਪੂ ਹੋਲਡਰਾਂ ਦਾ ਪ੍ਰਦਰਸ਼ਨ/ ਚੋਣ ਜ਼ਾਬਤੇ ਦੌਰਾਨ ਇੰਟਰਵਿਊ ਦੇ ਇਲਜ਼ਾਮ/ ਐਸਡੀਐਮ ਨੇ ਰੁਕਵਾਈ ਇੰਟਰਵਿਊ By admin - May 14, 2026 0 2 Facebook Twitter Pinterest WhatsApp ਗੁਰਦਾਸਪੁਰ ਵਿਖੇ ਚੋਣ ਜ਼ਾਬਤੇ ਦੌਰਾਨ ਨਵੇਂ ਡਿਪੂ ਹੋਲਡਰਾਂ ਦੀ ਇੰਟਰਵਿਊ ਦਾ ਪੁਰਾਣੇ ਡਿਪੂ ਹੋਲਡਰਾਂ ਨੇ ਵਿਰੋਧ ਕੀਤਾ ਹੈ। ਪੁਰਾਣੇ ਡਿਪੂ ਹੋਲਡਰਾਂ ਨੇ ਡੀਸੀ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਮੰਗੀ, ਜਿਸ ਉਤੇ ਕਾਰਵਾਈ ਕਰਦਿਆਂ ਐਸਡੀਐਮ ਨੇ ਇੰਟਰਵਿਊ ਤੇ ਰੋਕ ਲਾ ਦਿੱਤੀ ਹੈ। ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਦੇ ਦਫਤਰ ਦੇ ਬਾਹਰ ਨਾਰੇਬਾਜ਼ੀ ਕਰ ਰਹੇ ਪੁਰਾਣੇ ਡਿਪੂ ਹੋਲਡਰਾਂ ਦਾ ਇਲਜਾਮ ਸੀ ਕਿ ਉਨ੍ਹਾਂ ਨੂੰ ਨਵੇਂ ਡਿਪੂ ਹੋਲਡਰ ਰੱਖਣ ਤੇ ਕੋਈ ਇਤਰਾਜ ਨਹੀਂ ਹੈ ਪਰ ਜੇਕਰ ਪੁਰਾਣਿਆਂ ਨੂੰ ਕੱਢਣ ਦੀ ਕੋਸ਼ਿਸ਼ ਹੋਈ ਤਾਂ ਉਹ ਹੋਰ ਸਖਤ ਵਿਰੋਧ ਕਰਨਗੇ। ਪ੍ਰਦਰਸ਼ਨ ਤੋਂ ਬਾਅਦ ਡੀਪੂ ਹੋਲਡਰਾਂ ਨੇ ਉਪ ਮੰਡਲ ਮੈਜਿਸਟਰੇਟ ਗੁਰਦਾਸਪੁਰ ਅਨੁਪ੍ਰੀਤ ਕੌਰ ਰੰਧਾਵਾ ਨੂੰ ਪਹੁੰਚਣ ਉਤੇ ਡੀਸੀ ਗੁਰਦਾਸਪੁਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਡਿਪੂ ਹੋਲਡਰ ਆਗੂਆਂ ਅਨੁਸਾਰ ਐਸਡੀਐਮ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਚੋਣ ਜਾਬਤੇ ਦੌਰਾਨ ਨਵੇਂ ਡੀਪੂ ਹੋਲਡਰਾਂ ਦੀ ਇੰਟਰਵਿਊ ਨਹੀਂ ਹੋਣ ਦਿੱਤੀ ਜਾਵੇਗੀ। ਡਿਪੂ ਹੋਲਡਰ ਯੂਨੀਅਨ ਪ੍ਰਧਾਨ ਮੋਹਨ ਲਾਲ ਭਾਗੋਕਾਵਾਂ ਨਹੀਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚੋਣ ਜਾਬਤੇ ਦੌਰਾਨ ਡਿੱਪੂ ਹੋਲਡਰਾਂ ਦੀ ਇੰਟਰਵਿਊ ਲਈ ਜਾ ਰਹੀ ਹੈ ਤਾਂ ਉਹ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਅਤੇ ਇਸ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਸਰਕਾਰ ਨਵੇਂ ਡਿਪੂ ਹੋਲਡਰ ਭਰਤੀ ਕਰੇ ਪਰ ਪੁਰਾਣੇ ਡਿਪੂ ਹੋਲਡਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਵਿਰੋਧ ਜਾਰੀ ਰਹੇਗਾ। ਇਸ ਦੇ ਖਿਲਾਫ ਉਹ ਹਾਈਕੋਰਟ ਦਾ ਰੁੱਖ ਵੀ ਕਰ ਰਹੇ ਹਨ ਤੇ ਅੱਜ ਇਹ ਡਿਪਟੀ ਕਮਿਸ਼ਨਰ ਦੇ ਨਾਲ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਨਾਂ ਨੇ ਅਸ਼ਾਸਨ ਦਿੱਤਾ ਹੈ ਕਿ ਇੰਟਰਵਿਊ ਕੈਂਸਲ ਕਰਵਾਈ ਜਾਏਗੀ।