ਮਲੋਟ ਪੁਲਿਸ ਦੀ ਪਹੁੰਚ ਤੋਂ ਦੂਰ ਬੇਅਦਬੀ ਦੇ ਦੋਸ਼ੀ/ ਦੋ ਹਫਤੇ ਬੀਤਣ ਬਾਅਦ ਵੀ ਨਹੀਂ ਸੁਲਝਿਆ ਮਾਮਲਾ/ ਜਥੇਬੰਦੀਆਂ ਨੇ ਰੋਸ ਮਾਰਚ ਕੱਢ ਕੇ ਮੰਗੀ ਕਾਰਵਾਈ

0
2

ਮਲੋਟ ਪੁਲਿਸ ਪਹਿਲੀ ਮਈ ਨੂੰ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੁਲਝਾਉਣ ਵਿਚ ਅਸਫਲ ਸਾਬਤ ਹੋਈ ਹੈ। ਘਟਨਾ ਤੋਂ 2 ਹਫਤੇ ਬਾਅਦ ਵੀ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਧਾਰਮਿਕ ਜਥੇਬੰਦੀਆਂ ਨੇ ਰੋਸ ਮਾਰਚ ਕੱਢ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ। ਜਥੇਬੰਦੀਆਂ ਨੇ ਗਿਲਾ ਜਾਹਰ ਕੀਤਾ ਕਿ ਪੁਲਿਸ ਨੇ 10 ਦਿਨ ਦਾ ਸਮਾਂ ਮੰਗਿਆ ਸੀ ਪਰ ਅੱਜ ਸਮਾਂ ਪੂਰਾ ਹੋਣ ਬਾਅਦ ਵੀ ਪੁਲਿਸ ਦੋਸ਼ੀਆਂ ਨੂੰ ਟਰੇਸ ਨਹੀਂ ਕਰ ਸਕੀ। ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਘਟਨਾ ਵਿਚ ਸ਼ਾਮਲ ਦੋਸ਼ੀਆਂ ਨੂੰ ਛੇਤੀ ਟਰੇਸ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਅਗਲੀ ਰਣਨੀਤੀ ਤੈਅ ਕਰਨ ਲਈ 7 ਮੈਂਬਰੀ ਕਮੇਟੀ ਗਠਤ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਮਲੋਟ  ਦੇ  ਵਾਰਡ  ਨੰਬਰ 10 ਵਿਚ ਲੰਘੀ 1 ਮਈ  ਨੂੰ  ਸ਼੍ਰੀ  ਸੁਖਮਨੀ  ਸਾਹਿਬ  ਦੇ  ਗੁਟਕਾ  ਸਾਹਿਬ  ਦੇ  ਅੰਗ  ਬਿਖਰੇ  ਹੋਏ  ਮਿਲੇ  ਸਨ  ਜਿਸ  ਦੀ  ਸੂਚਨਾ  ਮਿਲਦੇ  ਹੀ  ਜ਼ਿਲੇ  ਭਰ  ਦੀਆਂ  ਧਾਰਮਿਕ  ਅਤੇ  ਸਮਾਜ  ਜਥੇਬੰਦੀਆਂ  ਨੇ ਇਕੱਠੇ  ਹੋ  ਕੇ  ਇਸ  ਘਟਨਾ  ਤੇ  ਰੌਸ਼ ਪ੍ਰਗਟ  ਕੀਤਾ  ਸੀ  ਜਿਨਾਂ  ਨੇ  ਦੋਸ਼ੀਆਂ  ਨੂੰ  ਗਿਰਫਤਾਰ  ਕਰਨ  ਦੀ  ਮੰਗ  ਕੀਤੀ  ਸੀ।
ਉਸ ਸਮੇਂ ਪੁਲਿਸ  ਪ੍ਰਸਾਸ਼ਨ  ਵਲੋਂ  10 ਦਿਨ  ਦਾ  ਸਮਾਂ  ਮੰਗਿਆ  ਗਿਆ  ਸੀ  ਅੱਜ  ਸਮਾਂ  ਪੂਰਾ  ਤੇ  ਅਜੇ  ਤੱਕ  ਵੀ  ਦੋਸੀ  ਫੜੇ ਨਾ  ਜਾਣ  ਕਰਕੇ  ਜਥੇਬੰਦੀਆਂ  ਵਲੋਂ  ਸ਼੍ਰੋਮਣੀ  ਕਮੇਟੀ  ਸ੍ਰੀ  ਮੁਕਤਸਰ  ਸਾਹਿਬ  ਨੂੰ  ਨਾਲ ਲੈ  ਕੇ ਗੁਰਦੁਆਰਾ  ਸਾਹਿਬ  ਵਿਖੇ  ਮੀਟਿੰਗ  ਕਰਨ  ਉਪਰੰਤ  ਸ਼ਹਿਰ  ਵਿਚ  ਰੋਸ਼ ਮਾਰਚ  ਕੱਢਿਆ  ਗਿਆ  ਅਤੇ  ਅਗਲੀ ਰਣਨੀਤੀ  ਲਈ  7 ਮੈਂਬਰੀ ਕਮੇਟੀ  ਦਾ  ਗਠਨ  ਕੀਤਾ ਗਿਆ।

LEAVE A REPLY

Please enter your comment!
Please enter your name here