ਪੰਜਾਬ ਮਲੋਟ ’ਚ ਭਿਆਨਕ ਸੜਕ ਹਾਦਸੇ ’ਚ 3 ਮਜਦੂਰਾਂ ਦੀ ਮੌਤ/ ਮਜਦੂਰਾਂ ਦੇ ਸ਼ੈਡ ’ਤੇ ਚੜ੍ਹਿਆ ਬੇਕਾਬੂ ਟਰਾਲਾ/ ਮਜਦੂਰਾਂ ਨੇ ਰੋਡ ਜਾਮ ਕਰ ਲਾਇਆ ਧਰਨਾ By admin - May 14, 2026 0 2 Facebook Twitter Pinterest WhatsApp ਮਲੋਟ ਵਿਚ ਅੱਜ ਸਵੇਰੇ ਉਸ ਵਾਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਤੇਜ਼ ਰਫਤਾਰ ਟਰਾਲੇ ਨੇ ਸੜਕ ਕਿਨਾਰੇ ਬਣੇ ਮਜਦੂਰਾਂ ਦੇ ਸ਼ੈਡ ਨੂੰ ਆਪਣੀ ਲਪੇਟ ਵਿਚ ਲੈ ਲਿਆ। ਘਟਨਾ ਵੇਲੇ ਸ਼ੈਡ ਵਿਚ ਅੱਧੀ ਦਰਜਨ ਮਜਦੂਰ ਮੌਜੂਦ ਸਨ, ਜਿਨ੍ਹਾਂ ਵਿਚੋਂ ਤਿੰਨ ਜਣਿਆਂ ਦੀ 3 ਮੌਤ ਹੋ ਗਈ ਹੈ। ਘਟਨਾ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਗੁੱਸੇ ਵਿਚ ਆਏ ਮਜ਼ਦੂਰਾਂ ਨੇ ਰੋਡ ਜਾਮ ਕਰ ਕੇ ਧਰਨਾ ਲਾ ਦਿੱਤਾ। ਪ੍ਰਤੱਖ ਦਰਸ਼ੀਆਂ ਮੁਤਾਬਕ, ਇਹ ਟਰਾਲਾ ਫਾਟਕ ਪਾਰ ਖੇਤਰ ਵਿਚ ਟ੍ਰੈਫਿਕ ਲਾਈਟਾਂ ਕੋਲ ਕਿਸੇ ਹੋਰ ਵਾਹਨ ਨੂੰ ਫੇਟ ਮਾਰ ਕੇ ਭੱਜ ਰਿਹਾ ਸੀ, ਜਿਸ ਦੇ ਚਲਦਿਆਂ ਟਰਾਲੇ ਬਹੁਤ ਤੇਜ਼ ਰਫਤਾਰ ਸੀ। ਜਿਵੇਂ ਹੀ ਟਰਾਲਾ ਰੇਲਵੇ ਓਵਰ ਬ੍ਰਿਜ ਤੋਂ ਸ਼ਹਿਰ ਵਲ ਉਤਰਨ ਲੱਗਾ, ਤਾਂ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਸਿੱਧਾ ਮਜ਼ਦੂਰਾਂ ਦੇ ਸ਼ੈੱਡ ਵਿਚ ਜਾ ਵੜਿਆ। ਸ਼ੈੱਡ ਹੇਠਾਂ ਬੈਠੇ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਟਰਾਲੇ ਨੇ ਤਿੰਨ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਹਾਦਸੇ ਵਿਚ ਦੋ ਮਜ਼ਦੂਰਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਤੀਜੇ ਮਜ਼ਦੂਰ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ।