ਗੁਰਦਾਸਪੁਰ ਦੇ ਪੁਰਾਣਾਸ਼ਾਲਾ ਥਾਣੇ ਅੰਦਰ ਹੰਗਾਮਾ/ ਵੀਡੀਓ ਬਣਾਉਣ ਨੂੰ ਲੈ ਕੇ ਆਹਮੋ ਸਾਮ੍ਹਣੇ ਪੁਲਿਸ ਦੇ ਕਿਸਾਨ/ ਕਿਸਾਨਾਂ ਨੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ

0
2

ਗੁਰਦਾਸਪੁਰ ਅਧੀਨ ਆਉਂਦੇ ਪੁਰਾਣਾ ਸ਼ਾਲਾ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵੀਡੀਓ ਬਣਾਉਣ ਨੂੰ ਲੈ ਕੇ ਪੁਲਿਸ ਮੁਲਾਜਮ ਤੇ ਕਿਸਾਨ ਆਗੂ ਆਹਮੋ ਸਾਹਮਣੇ ਹੋ ਗਈ। ਕਿਸਾਨਾਂ ਨੇ ਪੁਲਿਸ ਉਤੇ ਮੋਬਾਈਲ ਖੋਹਣ ਤੇ ਖਿੱਚ-ਧੂਹ ਕਰਨ ਦੇ ਇਲਜ਼ਾਮ ਲਾਏ ਹਨ। ਕਿਸਾਨਾਂ ਦਾ ਇਲਜਾਮ ਸੀ ਕਿ ਉਹ ਪੁਲਿਸ ਵੱਲੋਂ ਇਕ ਮਾਮਲੇ ’ਚ ਕਾਰਵਾਈ ਦੇ ਭਰੋਸੇ ਦੀ ਵੀਡੀਓ ਬਣਾਉਣਾ ਚਾਹੁੰਦੇ ਸੀ, ਜਿਸ ਨੂੰ ਲੈ ਕੇ ਪੁਲਿਸ ਮੁਲਾਜਮਾਂ ਨੇ ਗਲਤ ਵਿਵਹਾਰ ਕੀਤਾ ਹੈ। ਜਿਸ ਦੇ ਰੋਸ ਵਜੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ ਹੈ। ਬਾਅਦ ਵਿੱਚ ਦੀਨਾ ਨਗਰ ਥਾਣੇ ਦੇ ਐਸਐਚ ਓ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸੁਲਝਾਇਆ।
ਜਾਣਕਾਰੀ ਅਨੁਸਾਰ ਕਿਸਾਨ ਪਿੰਡ ਨਸ਼ਹਿਰਾ ਬਹਾਦਰ ਦੀ ਇੱਕ ਜਮੀਨ ਦੇ ਕਬਜ਼ੇ ਦੇ ਮਾਮਲੇ ਵਿੱਚ ਥਾਣੇ ਇਕੱਠੇ ਹੋਏ ਸਨ ਇਸ ਦੌਰਾਨ ਵੀਡੀਓ ਬਣਾਉਣ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੀ ਤਕਰਾਰ ਹੋ ਗਈ ਤੇ ਮਾਮਲਾ ਵਧ ਗਿਆ। ਥਾਣਾ ਪੁਰਾਣਾ ਸ਼ਾਲਾ ਦੇ ਵਿਹੜੇ ਵਿਚ ਧਰਨਾ ਲਾ ਕੇ ਬੈਠੇ ਜਥੇਬੰਦੀ ਦੇ ਆਗੂਆਂ ਵੱਲੋਂ ਉਹਨਾਂ ਨਾਲ ਦੁਰ ਵਿਵਹਾਰ ਕਰਨ ਦੇ ਦੋਸ਼ ਲਗਾਉਂਦਿਆਂ ਜੋਂਨ ਪ੍ਰਧਾਨ ਸੁਖਵਿੰਦਰ ਸਿੰਘ ਗੋਹਤ ਨੇ ਕਿਹਾ ਕਿ ਜਵਾਲਾਪੁਰ ਦੇ ਰਕਬੇ ਤੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਪਸਵਾਲ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਚ ਉਹ ਪੀੜਤ ਧਿਰ ਨਾਲ ਥਾਣੇ ਪੁੱਜੇ ਸਨ।
ਮਾਮਲਾ ਲਗਭਗ ਸੁਲਝ ਚੁੱਕਾ ਸੀ ਪਰ ਜਦੋਂ ਵੀਡੀਓ ਬਣਾਉਣ ਲੱਗੇ ਤਾਂ ਪੁਰਾਣਾ ਸ਼ਾਲਾ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਧੱਕੇ ਮਾਰ ਕੇ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ। ਜਦੋਂ ਕਿ ਪੁਲਿਸ ਅਤੇ ਜਥੇਬੰਦੀ ਦਰਮਿਆਨ ਵੱਧਦੇ ਟਕਰਾਅ ਵਾਲੀ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੇ ਥਾਣਾ ਦੀਨਾ ਨਗਰ ਦੇ ਐਸਐਚਓ ਸੁਰਿੰਦਰਪਾਲ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜਥੇਬੰਦੀ ਦੇ ਆਗੂ ਟੀਮ ਨਾਲ ਮੀਟਿੰਗ ਕਰਕੇ ਬੜੀ ਸੂਝ ਬੂਝ ਨਾਲ ਇਸ ਉਲਝਦੇ ਹੋਏ ਮਾਮਲੇ ਨੂੰ ਇਨਸਾਫ ਦੇਣ ਦਾ ਭਰੋਸਾ ਦੇ ਕੇ ਸੁਲਝਾਇਆ ਗਿਆ।

LEAVE A REPLY

Please enter your comment!
Please enter your name here