ਪੰਜਾਬ ਪੰਜਾਬ ਦੇ ਆਰਮੀ ਸਕੂਲਾਂ ’ਚ ਸੰਸਕ੍ਰਿਤ ਨੂੰ ਪਹਿਲ ਦਾ ਮਾਮਲਾ/ ਸਾਬਕਾ ਜਥੇਦਾਰ ਗਿ. ਰਘਬੀਰ ਸਿੰਘ ਨੇ ਵੀ ਚੁੱਕੇ ਸਵਾਲ/ ਮਾਪਿਆਂ ਨੂੰ ਸਹਿਮਤੀ ਨਾ ਦੇਣ ਦੀ ਅਪੀਲ By admin - May 12, 2026 0 2 Facebook Twitter Pinterest WhatsApp ਪੰਜਾਬ ਦੇ ਆਰਮੀ ਸਕੂਲਾਂ ਅੰਦਰ ਪੰਜਾਬੀ ਦੀ ਥਾਂ ਸੰਸਕ੍ਰਿਤ ਨੂੰ ਪਹਿਲ ਦਾ ਮੁੱਦਾ ਗਰਮਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਕੇਂਦਰ ਦੀ ਇਸ ਪਹਿਲ ਦੀ ਮੁਖਾਲਫਿਤ ਕੀਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗਿ. ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਆਰਮੀ ਸਕੂਲਾਂ ਅੰਦਰ ਮਾਪਿਆਂ ਤੋਂ ਬੱਚਿਆਂ ਨੂੰ ਪੰਜਾਬੀ ਦੀ ਥਾਂ ਸੰਸਕ੍ਰਿਤ ਨੂੰ ਲਾਜ਼ਮੀ ਭਾਸ਼ਾ ਪੜਣ ਲਈ ਦਸਤਖਤ ਕਰਵਾਏ ਜਾ ਰਹੇ ਨੇ ਜੋ ਅਤੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰੀ ਸਿੱਖਿਆ ਮੰਤਰੀ ਅਤੇ ਰੱਖਿਆ ਮੰਤਰੀ ਵੱਲ ਪੱਤਰ ਲਿਖ ਕੇ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਤੇ ਸੰਸਥਾਵਾਂ ਨੂੰ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਅੱਗ ਆਉਣ ਦੀ ਅਪੀਲ ਕੀਤੀ ਤਾਂ ਜੋ ਕੇਂਦਰ ਸਰਕਾਰ ਉਤੇ ਫੈਸਲਾ ਬਦਲਣ ਲਈ ਦਬਾਅ ਬਣਾਇਆ ਜਾ ਸਕੇ।