ਗੁਰਦਾਸਪੁਰ ’ਚ ਅੰਮ੍ਰਿਤਧਾਰੀ ਔਰਤ ਨਾਲ ਕੁੱਟਮਾਰ/ ਮਹਿਲਾ ਸਰਪੰਚ ਦੇ ਪਤੀ ’ਤੇ ਲੱਗੇ ਦੋਸ਼/ ਸਰਪੰਚ ਨੇ ਦੋਸ਼ ਨਕਾਰੇ, ਪੁਲਿਸ ਕਰ ਰਹੀ ਜਾਂਚ

0
2

 

ਗੁਰਦਾਸਪੁਰ ਦੇ ਪਿੰਡ ਗੁੰਨੋਪੁਰ ਵਾਸੀ ਅੰਮ੍ਰਿਤਧਾਰੀ ਔਰਤ ਨੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਉਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਦਿਲਜੀਤ ਕੌਰ ਦੇ ਦੱਸਣ ਮੁਤਾਬਕ ਸਰਪੰਚ ਤੇ ਉਸਦੇ ਸਾਥੀਆਂ ਨੇ ਉਹਨਾਂ ਦੀ ਜਮੀਨ ਤੇ ਲੱਗੇ ਟਿਊਬਲ ਤੇ ਕਬਜ਼ਾ ਕਰਨ ਲਈ ਸਾਥੀ ਸਮੇਤ ਉਸਤੇ ਅਤੇ ਉਸਦੇ ਪਤੀ ਤੇ ਹਮਲਾ ਕਰ ਕੇ ਜਖਮੀ ਕਰ ਦਿੱਤਾ। ਦੂਜੇ ਪਾਸੇ ਮਹਿਲਾ ਸਰਪੰਚ ਨੇ ਖੁਦ ਦੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾ ਦਿਲਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਪਿੰਡ ਦੀ ਸਰਪੰਚਣੀ ਦੇ ਪਤੀ ਗੁਰਮੁਖ ਸਿੰਘ ਦੇ ਪਰਿਵਾਰ ਵੱਲੋਂ ਉਸ ਦੇ ਦੇਵਰ ਪਾਸੋਂ ਚਾਰ ਕਨਾਲ ਦੇ ਕਰੀਬ ਜਮੀਨ ਦੀ ਖਰੀਦ ਕੀਤੀ ਸੀ ਅਤੇ ਉਸ ਜਮੀਨ ਤੇ ਕਬਜ਼ਾ ਕਰਨ ਤੋਂ ਬਾਅਦ ਖਰੀਦੀ ਹੋਈ ਜਮੀਨ ਦੀ ਆੜ ਹੇਠਾਂ ਸਾਡੀ ਜਮੀਨ ਚ ਲੱਗੇ ਟਿਊਬਲ ਮੋਟਰ ਕਨੈਕਸ਼ਨ ਦੇ ਉੱਪਰ ਸਰਪੰਚ ਧਿਰ ਕਬਜ਼ਾ ਕਰਨਾ ਚਾਹੁੰਦੀ ਹੈ ਜਦੋਂ ਕਿ ਟਿਊਬਲ ਕਨੈਕਸ਼ਨ ਮੇਰੇ ਪਤੀ ਲਖਵਿੰਦਰ ਸਿੰਘ ਦੇ ਨਾਂ ਹੈ।
ਪੀੜਤਾਂ ਨੇ ਦੱਸਿਆ ਕਿ ਕਈ ਵਾਰ ਮੋਟਰ ਦੇ ਕਮਰੇ ਦਾ ਕੁੰਡਾ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਰ ਸਾਡੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਰਿਹਾ। ਅਤੇ ਇਸੇ ਹੀ ਰੰਜਿਸ਼ ਨੂੰ ਲੈ ਕੇ ਬੀਤੀ ਸ਼ਾਮ ਸਰਪੰਚ ਦੇ ਪਤੀ ਗੁਰਮੁਖ ਸਿੰਘ ਵੱਲੋਂ ਆਪਣੇ 18,20 ਸਾਥੀਆਂ ਸਮੇਤ ਮੇਰੇ ਘਰ ਆ ਕੇ ਮੇਰੇ ਪਤੀ ਦੀ ਮਾਰ ਕਟਾਈ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਛੁਡਾਉਣ ਵਾਸਤੇ ਜਦੋਂ ਮੈਂ ਅੱਗੇ ਆਈ ਤਾਂ ਗੁਰਮੁਖ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਜਿੱਥੇ ਮੇਰੀ ਬੇਰਹਿਮੀ ਦੇ ਨਾਲ ਮਾਰ ਕੁਟਾਈ ਕਰਕੇ ਮੈਨੂੰ ਗੰਭੀਰ ਰੂਪ ਚ ਫੱਟੜ ਕਰ ਦਿੱਤਾ
 ਇਸ ਸਬੰਧੀ ਜਦੋਂ ਸਰਪੰਚਣੀ ਦੇ ਪਤੀ ਗੁਰਮੁਖ ਸਿੰਘ ਨਾਲ ਗੱਲਬਾਤ ਹੋਈ ਤਾਂ ਉਸ ਵੱਲੋਂ ਇਹਨਾਂ ਸਾਰੇ ਦੋਸਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਕਿਹਾ ਕਿ ਮਾਰ ਕੁਟਾਈ ਤਾਂ ਸਗੋਂ ਲਖਵਿੰਦਰ ਸਿੰਘ ਅਤੇ ਉਸਦੀ ਪਤਨੀ ਵੱਲੋਂ ਉਸ ਦੇ ਪਿਤਾ ਦੀ ਕੀਤੀ ਗਈ ਹੈ ਅਤੇ ਉਸ ਦੇ ਸੱਟਾਂ ਵੀ ਲੱਗੀਆਂ ਹਨ। ਉੱਥੇ ਹੀ ਪੁਲਿਸ ਅਧਿਕਾਰੀ ਗੁਰਨਾਮ ਸਿੰਘ ਨੇ ਕਿਹਾ ਕਿ ਇਹਨਾਂ ਦਾ ਆਪਸ ਵਿੱਚ ਮਮੂਲੀ ਝਗੜਾ ਹੋਇਆ ਹੈ ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here