ਮਜੀਠਾ ਰੋਡ ਧਮਾਕੇ ’ਚ ਮਾਰੇ ਨਿਤਿਨ ਦਾ ਪਰਿਵਾਰ ਆਇਆ ਸਾਹਮਣੇ/ ਨਸ਼ੇ ਦਾ ਆਦੀ ਸੀ ਮ੍ਰਿਤਕ, ਨਸ਼ਾ ਛੁਡਾਉ ਕੇਂਦਰ ਲੈਣ ਜਾਂਦਾ ਸੀ ਦਵਾਈ/ ਪਰਿਵਾਰ ਨੇ ਦੋਸ਼ ਨਕਾਰੇ, ਕਿਹਾ, ਲਿਫਾਫੇ ਸੁੰਘਣ ਦੌਰਾਨ ਵਾਪਰੀ ਘਟਨਾ

0
29

ਮਜੀਠਾ ਰੋਡ ‘ਤੇ ਹੋਏ ਧਮਾਕੇ ਵਿੱਚ ਮਾਰੇ ਗਏ ਨਿਤਿਨ ਕੁਮਾਰ ਦੇ ਪਰਿਵਾਰ ਨੇ ਉਸ ਦੇ ਅਤਿਵਾਦੀਆਂ ਨਾਲ ਸਬੰਧਤ ਹੋਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਐ। ਜਾਣਕਾਰੀ ਅਨੁਸਾਰ ਨਿਤਿਨ ਇਕ ਗਰੀਬ ਪਰਿਵਾਰ ਨਾਲ ਸਬੰਧਤ ਐ ਜੋ ਛੇਹਰਟਾ ਦੇ ਘਣੂਪੁਰ ਕਾਲੇ ਇਲਾਕੇ ਵਿਚ ਰਹਿੰਦਾ ਐ। ਉਸ ਦਾ ਪਰਿਵਾਰ ਆਟੋ ਚਲਾ ਕੇ ਗੁਜਾਰਾ ਕਰਦਾ ਐ। ਪਰਿਵਾਰ ਦੇ ਦੱਸਣ ਮੁਤਾਬਕ ਨਿਤਿਨ ਨਸ਼ੇ ਦਾ ਆਦੀ ਸੀ ਅਤੇ ਰੋਜ਼ਾਨਾ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈਣ ਜਾਂਦਾ ਸੀ। ਉਹ ਨਸ਼ੇ ਦੀ ਪੂਰਤੀ ਲਈ ਲਿਫਾਫੇ ਵੀ ਸੁੰਘਦਾ ਸੀ। ਪਰਿਵਾਰ ਦਾ ਕਹਿਣਾ ਐ ਕਿ ਇਹ ਹਾਦਸਾ ਵੀ ਉਸ ਦੇ ਲਿਫਾਫਾ ਸੁੱਘਣ ਜਾਣ ਦੌਰਾਨ ਵਾਪਰਿਆ ਹੋ ਸਕਦਾ ਐ।  ਪਰਿਵਾਰ ਨੇ ਮ੍ਰਿਤਕ ਦੇ ਕਿਸੇ ਵੀ ਗੈਰ-ਕਾਨੂੰਨੀ ਕਾਰਵਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਐ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਹ 13 ਸਾਲਾ ਤੋਂ ਇਥੇ ਰਹਿ ਰਹੇ ਨੇ ਨਿਤਿਨ ਦੀਆਂ ਗਤੀਵਿਧੀਆਂ ਬਾਰੇ ਆਸਪਾਸ ਦੇ ਲੋਕਾਂ ਤੋਂ ਵੀ ਪੁੱਛਿਆ ਜਾ ਸਕਦਾ ਐ। ਮ੍ਰਿਤਕਾ ਦੇ ਪਿਤਾ ਦੇ ਦੱਸਣ ਮੁਤਾਬਕ ਨਿਤਿਨ ਨੂੰ ਮੈਡੀਕਲ ਨਸ਼ੇ ਦੀ ਆਦਤ ਸੀ ਅਤੇ ਉਹ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਵਾ ਰਿਹਾ ਸੀ। ਅੱਜ ਵੀ ਉਹ ਦਵਾਈ ਲੈਣ ਦੇ ਬਹਾਨੇ ਘਰੋਂ ਨਿਕਲਿਆ ਸੀ। ਦੁਪਹਿਰ ਨੂੰ ਪਰਿਵਾਰ ਨੂੰ ਇੰਟਰਨੈੱਟ ਰਾਹੀਂ ਪਤਾ ਲੱਗਾ ਕਿ ਉਹ ਧਮਾਕੇ ਵਿੱਚ ਮਾਰਿਆ ਗਿਆ ਹੈ। ਪੁਲਸ ਵੱਲੋਂ ਘਰ ਦੀ ਤਲਾਸ਼ੀ ਲਈ ਗਈ ਅਤੇ ਕੇਵਲ ਦੋ ਟੁੱਟੇ ਹੋਏ ਮੋਬਾਈਲ ਫੋਨ ਹੀ ਬਰਾਮਦ ਕੀਤੇ ਗਏ। ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਨਿਤਿਨ ਦੇ ਕਿਸੇ ਗਲਤ ਸਰਗਰਮੀ ਵਿੱਚ ਸ਼ਾਮਲ ਹੋਣ ਦੇ ਕੋਈ ਸਬੂਤ ਨਹੀਂ ਮਿਲੇ। ਸੀਸੀਟੀਵੀ ਫੁਟੇਜ ਵਿੱਚ ਨਿਤਿਨ ਇਕੱਲਾ ਘਰ ਤੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਨਾਲ ਉਸਦੇ ਕਿਸੇ ਵੱਡੇ ਗਰੁੱਪ ਨਾਲ ਸਬੰਧ ਹੋਣ ਦੀ ਗੱਲ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਆਪਣੀ ਬਜ਼ੁਰਗ ਮਾਂ, ਪਿਤਾ ਅਤੇ ਭਰਾ ਨਾਲ ਰਹਿੰਦਾ ਸੀ। ਦੋਵੇਂ ਭਰਾ ਆਟੋ ਚਲਾ ਕੇ ਗੁਜ਼ਾਰਾ ਕਰਦੇ ਸਨ, ਪਰ ਹੁਣ ਪਰਿਵਾਰ ਨੇ ਆਪਣਾ ਇੱਕ ਸਹਾਰਾ ਗੁਆ ਦਿੱਤਾ ਹੈ। ਧਮਾਕੇ ਮਗਰੋਂ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਨਿਤਿਨ ਇੱਕ ਸ਼ੱਕੀ ਅੱਤਵਾਦੀ ਦੱਸਿਆ ਜਾ ਰਿਹਾ ਹੈ ਜੋ ਕਿ ਕਿਸੇ ਕਨਸਾਈਨਮੈਂਟ ਨੂੰ ਲੈਣ ਲਈ ਆਇਆ ਸੀ। ਹਾਲਾਂਕਿ ਪਰਿਵਾਰ ਇਸ ਦਾਅਵੇ ਨਾਲ ਸਹਿਮਤ ਨਹੀਂ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਕਿਸੇ ਵੀ ਅਜਿਹੀ ਕਾਰਵਾਈ ਨਾਲ ਕੋਈ ਸਬੰਧ ਨਹੀਂ ਐ। ਉਨ੍ਹਾਂ ਕਿਹਾ ਕਿ ਉਹ ਇਥੇ 13 ਸਾਲਾ ਤੋਂ ਰਹਿ ਰਹੇ ਨੇ ਅਤੇ ਆਸ-ਪਾਸ ਦੇ ਲੋਕਾਂ ਤੋਂ ਵੀ ਮ੍ਰਿਤਕ ਦੀਆਂ ਗਤੀਵਿਧੀਆਂ ਬਾਰੇ ਪੁੱਛਿਆ ਜਾ ਸਕਦਾ ਐ।

LEAVE A REPLY

Please enter your comment!
Please enter your name here