ਫਤਹਿਗੜ੍ਹ ਸਾਹਿਬ ’ਚ ਐਨਆਰਆਈ ਦਾ ਨੇਕ ਉਪਰਾਲਾ/ ਪਿੰਡ ਮਾਜਰੀ ਵਿਖੇ ਕਰਵਾਇਆ ਪਾਈਪ ਲਾਈਨ ਦਾ ਕੰਮ/ ਮਾਂ ਦਿਵਸ ਮੌਕੇ ਵਿਕਾਸ ਲਈ ਖਰਚੇ ਸਾਢੇ-15 ਲੱਖ

0
3

 

ਫਤਹਿਗੜ੍ਹ ਦੇ ਪਿੰਡ ਮਾਜਰੀ ਵਾਸੀ ਐਨਆਰਆਈ ਨੌਜਵਾਨ ਨੇ ਮਾਂ ਦਿਵਸ ਮੌਕੇ ਨਾਨਕਾ ਪਿੰਡ ‘ਚ ਪਾਈਪ ਲਾਈਨ ਪਵਾ ਕੇ ਮਾਂ ਨੂੰ ਅਨੋਖਾ ਤੋਹਫਾ ਹੈ। ਜਾਣਕਾਰੀ ਅਨੁਸਾਰ ਯੂਐਸਏ ਨਾਲ ਸਬੰਧਤ ਐਨਆਰਆਈ ਨਵਦੀਪ ਸਿੰਘ ਸੋਨੂ ਨੇ ਆਪਣੇ ਨਾਨਕੇ ਪਿੰਡ ਮਾਜਰੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ 15 ਲੱਖ 50 ਹਜ਼ਾਰ ਦੀ ਲਾਗਤ ਨਾਲ ਲਗਭਗ 1800 ਫੁੱਟ ਲੰਬੀ, 24 ਇੰਚ ਚੌੜੀ ਅਤੇ 12 ਫੁੱਟ ਡੂੰਘੀ ਪਾਈਪ ਲਾਈਨ ਪਵਾ ਕੇ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ।  ਪਿੰਡ ਵਾਸੀਆਂ ਵੱਲੋਂ ਨੌਜਵਾਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਨਵਦੀਪ ਸਿੰਘ ਸੋਨੂ ਨੇ ਦੱਸਿਆ ਕਿ ਉਹਨਾਂ ਦਾ ਬਚਪਨ ਇਸੇ ਪਿੰਡ ਵਿੱਚ ਬੀਤਿਆ ਹੈ ਅਤੇ ਉਸ ਸਮੇਂ ਵੀ ਪਿੰਡ ਵਿੱਚ ਗੰਦੇ ਪਾਣੀ ਦੀ ਸਮੱਸਿਆ ਗੰਭੀਰ ਸੀ। ਉਹਨਾਂ ਕਿਹਾ ਕਿ ਮੇਰੀ ਨਾਨੀ ਦੇ ਇਸ ਪਿੰਡ ਨੂੰ ਮੈਂ ਸਵਰਗ ਬਣਾਉਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਇੱਥੇ ਸਵਰਗਾਂ ਜਿਹਾ ਨਿਗ ਮਿਲਿਆ ਹੈ। ਉਹਨਾਂ ਕਿਹਾ ਕਿ ਬਚਪਨ ਤੋਂ ਹੀ ਉਹਨਾਂ ਦਾ ਸੁਪਨਾ ਸੀ ਕਿ ਜਦੋਂ ਵੀ ਸਮਰੱਥ ਹੋਣਗੇ ਤਾਂ ਪਿੰਡ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਵਾਉਣਗੇ। ਮਾਂ ਦਿਵਸ ਮੌਕੇ ਉਹਨਾਂ ਨੇ ਇਹ ਨੇਕ ਕੰਮ ਕਰਕੇ ਆਪਣੀ ਮਾਤਾ ਅਮਰਜੀਤ ਕੌਰ ਅਤੇ ਨਾਨੀ ਲਾਭ ਕੌਰ ਨੂੰ ਵਿਸ਼ੇਸ਼ ਤੋਹਫਾ ਦਿੱਤਾ ਹੈ।
ਇਸ ਮੌਕੇ ਨਵਦੀਪ ਸਿੰਘ ਸੋਨੂ ਦੀ ਮਾਤਾ ਅਮਰਜੀਤ ਕੌਰ ਅਤੇ ਨਾਨੀ ਲਾਭ ਕੌਰ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਪੁੱਤਰ ਹਰ ਘਰ-ਘਰ ਨਹੀਂ ਜੰਮਦੇ ਜੋ ਆਪਣੇ ਪਰਿਵਾਰ ਦੇ ਨਾਲ ਨਾਲ ਪਿੰਡ ਦੀ ਭਲਾਈ ਲਈ ਵੀ ਅੱਗੇ ਆਉਂਦੇ ਹਨ। ਸਮਾਜ ਸੇਵਕ ਅਮਰੀਕ ਸਿੰਘ ਰੋਮੀ ਨੇ ਦੱਸਿਆ ਕਿ ਨਵਦੀਪ ਸਿੰਘ ਸੋਨੂ ਵੱਲੋਂ ਪਹਿਲਾਂ ਵੀ ਪਿੰਡ ਵਿੱਚ ਕਈ ਵਿਕਾਸ ਕਾਰਜ ਕਰਵਾਏ ਗਏ ਹਨ।

LEAVE A REPLY

Please enter your comment!
Please enter your name here