ਪੰਜਾਬ ਫਰੀਦਕੋਟ ’ਚ ਸਫਾਈ ਕਰਮਚਾਰੀਆਂ ਦਾ ਹੜਤਾਲ ਜਾਰੀ/ 6 ਦਿਨ ਦੀ ਹੜਤਾਲ ਬਾਅਦ ਸ਼ਹਿਰ ਦਾ ਬੂਰਾ ਹਾਲ/ ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਸ਼ਹਿਰ ਵਾਸੀ ਪ੍ਰੇਸ਼ਾਨ By admin - May 11, 2026 0 2 Facebook Twitter Pinterest WhatsApp ਪੰਜਾਬ ਭਰ ’ਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਅੱਜ 6ਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਗੱਲ ਜੇਕਰ ਫਰੀਦਕੋਟ ਦੀ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੇ ਕਾਮਿਆਂ ਦੀ ਹੜਤਾਲ ਤੋਂ ਬਾਅਦ ਥਾਂ ਥਾਂ ਗੰਦਗੀ ਦੇ ਢੇਰ ਲੱਗ ਗਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਕਰਮਚਾਰੀਆਂ ਦੀਆਂ ਮੰਗਾਂ ਮੰਨ ਕੇ ਹੜਤਾਲ ਖਤਮ ਕਰਵਾਉਣ ਦੀ ਮੰਗ ਕੀਤੀ। ਸ਼ਹਿਰ ਵਿੱਚ ਬਣੇ ਸਾਰੇ ਕੂੜੇ ਡੰਪ ਗੰਦਗੀ ਅਤੇ ਕੂੜੇ ਨਾਲ ਭਰੇ ਪਏ ਹਨ ਅਤੇ ਸੜਕਾਂ ਤੇ ਕੂੜਾ ਖਿਲਰ ਰਿਹਾ ਹੈ ਜਿਸ ਦੇ ਚਲਦੇ ਲੋਕਾਂ ਦਾ ਜੀਣਾ ਦੁਬਰ ਹੋ ਚੁੱਕਾ ਹੈ। ਇਸ ਗੰਦਗੀ ਚ ਚਲਦੇ ਜਿੱਥੇ ਆਸ ਪਾਸ ਦੇ ਇਲਾਕਿਆਂ ਵਿੱਚ ਬਦਬੂ ਫੈਲ ਚੁੱਕੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣ ਦੇ ਅਸਾਰ ਬਣ ਚੁੱਕੇ ਹਨ। ਸ਼ਹਿਰ ਵਾਸੀਆਂ ਵੱਲੋਂ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਮੰਗ ਕਰਦੇ ਕਿਹਾ ਕਿ ਜਲਦ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਸ਼ਹਿਰ ਵਿਚ ਸਫਾਈ ਹੋ ਸਕੇ ਅਤੇ ਲੋਕਾਂ ਨੂੰ ਸੁਖ ਦਾ ਸਾਹ ਆਵੇ। ਇਸ ਮੌਕੇ ਸਫਾਈ ਕਰਮਚਾਰੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਛੇ ਦਿਨਾਂ ਦੀ ਹੜਤਾਲ ਦੌਰਾਨ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਹੀ ਕੋਈ ਮੰਗਾ ਸਬੰਧੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਅਤੇ ਸਰਕਾਰ ਦਾ ਇਹੀ ਅੜਿਆਲ ਰਵਈਆ ਰਿਹਾ ਤਾਂ ਅਸੀਂ ਆਪਣੀ ਹੜਤਾਲ ਬਿਲਕੁਲ ਖਤਮ ਨਹੀਂ ਕਰਾਂਗੇ ਸਗੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।