ਬਠਿੰਡਾ ਵਿਜੀਲੈਂਸ ਦੀ ਹਿਰਾਸਤ ਦੌਰਾਨ ਮਹਿਲਾ ਕਾਂਸਟੇਬਲ ਦੀ ਵਿਗੜੀ ਸਿਹਤ/ ਗੁਰਦੇ ਦੀ ਪੱਥਰੀ ਦੀ ਦਰਦ ਤੋਂ ਪੀੜਤ ਐ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ/ ਵਿਜੀਲੈਂਸ ਨੇ ਸਥਾਨਕ ਸਿਵਲ ਹਸਪਤਾਲ ’ਚ ਕਰਵਾਇਆ ਦਾਖਲ

0
24

ਬਠਿੰਡਾ ਵਿਜੀਲੈਂਸ ਕੋਲ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ ਚੱਲ ਰਹੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਦੀ ਰਾਤ ਅਚਾਨਕ ਸਿਹਤ ਵਿਗੜ ਗਈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਭਰਤੀ ਕਰਾਇਆ ਗਿਆ। ਡਾਕਟਰਾਂ ਮੁਤਾਬਿਕ ਉਸ ਨੂੰ ਗੁਰਦੇ ਦੀ ਪੱਥਰੀ ਦਾ ਦਰਦ ਹੋਇਆ ਜਿਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਹੁਣ ਠੀਕ ਐ। ਡਾਕਟਰ ਮੁਤਾਬਿਕ ਗੁਰਦੇ ਵਿੱਚ ਚਾਰ ਐਮਐਮ ਦੀ ਪੱਥਰੀ ਦੱਸੀ ਜਾ ਰਹੀ ਹੈ, ਜਿਸ ਦਾ ਇਲਾਜ ਡਾਕਟਰ ਸੋਫੀਆ ਕਰ ਰਹੇ ਨੇ। ਦੱਸਣਯੋਗ ਐ ਕਿ ਥਾਰ ਵਾਲੀ ਇਹ ਮਹਿਲਾ ਕਾਂਸਟੇਬਲ ਪਿਛਲੇ ਕਾਫੀ  ਦਿਨਾਂ ਤੋਂ ਚਰਚਾ ਵਿੱਚ ਬਣੀ ਹੋਈ ਹੈ। ਉਸ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ 7.71 ਗ੍ਰਾਮ ਹੈਰੋਇਨ ਮਿਲੀ ਸੀ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਪ੍ਰਸ਼ਾਸਨ ਨੇ ਉਸ ਖਿਲਾਫ ਵੱਡਾ ਐਕਸ਼ਨ ਕਰਦੇ ਹੋਏ ਬਰਖ਼ਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ  ਜ਼ਮਾਨਤ ਉੱਤੇ ਬਾਹਰ ਆਈ ਸੀ ਪਰ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਤੋਂ ਬਾਅਦ ਉਹ ਵਿਜੀਲੈਂਸ ਦੇ ਨਿਸ਼ਾਨੇ ਤੇ ਆ ਗਈ ਸੀ ਅਤੇ ਉਸ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ 27 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਦਾ ਤਿੰਨ ਦਿਨਾਂ ਦਾ ਰਿਮਾਂਡ ਦੇ ਦਿੱਤਾ ਸੀ ਪਰ ਅੱਜ 28 ਮਈ ਦੀ ਰਾਤ ਨੂੰ ਉਹ ਸਿਹਤ ਵਿਗੜਣ ਦੀਆਂ ਖਬਰਾਂ ਬਾਅਦ ਮੁੜ ਚਰਚਾ ਵਿਚ ਆ ਗਈ ਐ। ਖਬਰਾਂ ਮੁਤਾਬਕ ਉਸ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਬਾਅਦ ਬਠਿੰਡਾ ਦੇ ਸਿਵਲ ਹਸਪਤਾਪ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ ਉਹ ਇਲਾਜ ਅਧੀਨ ਦੱਸੀ ਜਾ ਰਹੀ ਐ।

LEAVE A REPLY

Please enter your comment!
Please enter your name here