ਰੋਜ਼ੀ ਰੋਟੀ ਦੀ ਭਾਲ ਵਿਚ ਵਿਦੇਸ਼ੀ ਧਰਤੀ ਤੇ ਗਏ ਪੰਜਾਬੀਆਂ ਨਾਲ ਅਣਹੋਣੀਆਂ ਵਾਪਰਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਅਜਿਹੀ ਹੀ ਮਾਮਲਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਦੇਊ ਤੋਂ ਸਾਹਮਣੇ ਆਇਆ ਐ, ਜਿੱਥੇ ਦੇ ਵਾਸੀ ਨੌਜਵਾਨ ਦੀ ਕੈਨੇਡਾ ਦੀ ਧਰਤੀ ਤੇ ਮੌਤ ਹੋ ਗਈ ਐ। ਮ੍ਰਿਤਕ ਦੀ ਪਛਾਣ ਰੁਪਿੰਦਰ ਸਿੰਘ ਵਜੋਂ ਹੋਈ ਐ ਜੋ ਚੰਗੇ ਭਵਿੱਖ ਦੀ ਆਸ ਨਾਲ 7 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਉਹ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਖੇ ਰਹਿ ਰਿਹਾ ਸੀ। ਪਰਿਵਾਰ ਦੇ ਦੱਸਣ ਮੁਤਾਬਕ ਪਹਿਲਾਂ ਉਹ ਕੰਮ ਨਾ ਮਿਲਣ ਦੇ ਚਲਦਿਆਂ ਪ੍ਰੇਸ਼ਾਨ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਸ ਨੂੰ ਕੰਮ ਮਿਲਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ ਕਿ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਐ। ਪਰਿਵਾਰ ਨੇ ਉਸ ਨੂੰ ਜ਼ਮੀਨ ਵੇਚ 22 ਲੱਖ ਖਰਚ ਕਰ ਕੇ ਵਿਦੇਸ਼ ਭੇਜਿਆ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 5 ਸਾਲਾ ਧੀ ਛੱਡ ਗਿਆ ਐ। ਪਰਿਵਾਰ ਨੇ ਸਰਬੱਤ ਦਾ ਭਲਾ ਟਰੱਸਟ ਅਤੇ ਸਰਕਾਰ ਕੋਲੋਂ ਮ੍ਰਿਤਕ ਦੇਹ ਵਾਪਸ ਲਿਆਉਣ ਚ ਮਦਦ ਦੀ ਅਪੀਲ ਕੀਤੀ ਐ।