ਜਲਾਲਾਬਾਦ ’ਚ ਨਾਜਾਇਜ਼ ਸ਼ਰਾਬ ਦਾ ਵੱਡਾ ਜ਼ਖੀਰਾ ਬਰਾਮਦ/ ਆਲੀਸ਼ਾਨ ਕੋਠੀ ਅੰਦਰੋਂ ਚਾਲੂ ਭੱਠੀ, ਹਜ਼ਾਰ ਲੀਟਰ ਲਾਹਣ ਤੇ ਸ਼ਰਾਬ ਫੜੀ/ ਮੁਖਬਰ ਦੀ ਇਤਲਾਹ ਬਾਅਦ ਕੀਤੀ ਛਾਪੇਮਾਰੀ ਦੌਰਾਨ ਹੋਈ ਬਰਾਮਦਗੀ

0
23

ਜਲਾਲਾਬਾਦ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ’ਤੇ ਸਥਿਤ ਕੋਠੀ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਤੇ ਲਾਹਨ ਬਰਾਮਦ ਕੀਤੀ ਐ। ਇਸ ਆਲੀਸ਼ਾਨ ਕੋਠੀ ਅੰਦਰੋਂ ਇਕ ਚਾਲੂ ਭੱਠੀ, ਹਜ਼ਾਰ ਲੀਟਰ ਲਾਹਣ ਤੇ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਐ। ਜਾਣਕਾਰੀ ਅਨੁਸਾਰ ਇਸ ਥਾਂ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਤਿਆਰ ਕਰ ਕੇ ਅੱਗੇ ਸਪਲਾਈ ਕੀਤੀ ਜਾਂਦੀ ਸੀ। ਖਬਰਾਂ ਮੁਤਾਬਕ ਇਹ ਕੋਠੀ ਇਕ ਸਾਬਕਾ ਫੌਜੀ ਦੀ ਹੈ ਜੋ ਇਸ ਵੇਲੇ ਜੇਲ ਦੇ ਵਿੱਚ ਬੰਦ ਹੈ। ਪੁਲਿਸ ਨੇ ਲਾਹਣ ਨੂੰ ਮੌਕੇ ਤੇ ਨਸ਼ਟ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਮੁਤਾਬਕ ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਤੇ ਇੱਕ ਨਿੱਜੀ ਆਈਟੀਆਈ ਦੇ ਨਜ਼ਦੀਕ ਇਕਾਲੀ ਸ਼ਾਨ ਕੋਠੀ ਦੇ ਵਿੱਚ ਨਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਦਾ ਪਤਾ ਲੱਗਣ ਤੇ ਅਕਸਾਈਜ਼ ਵਿਭਾਗ ਅਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ 40 ਬੋਤਲਾਂ ਨਜਾਇਜ਼ ਸ਼ਰਾਬ ਲੀਟਰ ਲਾਹਨ ਬਰਾਮਦ ਹੋਈ ਬਰਾਮਦ ਹੋਈ ਲਾਹਨ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸੇ ਦੌਰਾਨ ਇੱਕ ਸ਼ਰਾਬ ਤਸਕਰ ਵੀ ਕਾਬੂ ਆਇਆ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਤੇ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਅਤੇ ਇਸ ਤੋਂ ਅੱਗੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕੀਤੀ ਜਾਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੋਠੀ ਇਕ ਸਾਬਕਾ ਫੌਜੀ ਦੀ ਹੈ ਜੋ ਇਸ ਵੇਲੇ ਜੇਲ ਦੇ ਵਿੱਚ ਬੰਦ ਹੈ ਅਤੇ ਉਸ ਦੇ ਘਰ ਦੇ ਵਿੱਚ ਹੁਣ ਨਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ।

LEAVE A REPLY

Please enter your comment!
Please enter your name here