ਗੁਰਦਾਸਪੁਰ ’ਚ ਕਰੇਨ ਅਪਰੇਟਰ ਦੀ ਲਾਸ਼ ਬਰਾਮਦ/ ਨਹਿਰ ਦੀ ਪਟੜੀ ਤੇ ਭੇਦਭਰੀ ਹਾਲਤ ’ਚ ਪਈ ਮਿਲੀ ਲਾਸ਼/ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ

0
27

ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਇਲਾਕੇ ਚੋਂ ਗੁਜ਼ਰਦੀ ਅਪਰਬਾਰੀ ਦੁਆਬ ਨਹਿਰ ਦੀ ਪਟੜੀ ਨੇੜਿਓ ਇਕ ਲਾਸ਼ ਬਰਾਮਦ ਕੀਤੀ ਐ। ਇਹ ਲਾਸ਼ ਪਟੜੀ ਦੇ ਨੇੜੇ ਝਾੜੀਆਂ ਵਿਚ ਪਈ ਸੀ। ਮ੍ਰਿਤਕ ਦੀ ਪਛਾਣ ਸਤਬੀਰ ਸਿੰਘ 35 ਪੁੱਤਰ ਗੁਰਨਿੰਦਰ ਸਿੰਘ ਵਾਸੀ ਪਿੰਡ ਕੋਟਲੀ ਸੂਰਤ ਮੱਲ੍ਹੀ ਵਜੋਂ ਹੋਈ ਹੈ ਜੋ ਜੇਸੀਬੀ ਆਪਰੇਟਰ ਵਜੋਂ ਕੰਮ ਕਰਦਾ ਸੀ। ਪਰਿਵਾਰ ਦੇ ਦੱਸਣ ਮੁਤਾਬਕ ਉਹ ਰੋਜ਼ਾਨਾ ਵਾਂਗ ਘਰੋਂ ਕੰਮ ਤੇ ਗਿਆ ਪਰ ਵਾਪਸ ਨਹੀਂ ਪਰਤਿਆ। ਇਸੇ ਦੌਰਾਨ ਉਸ ਦੀ ਲਾਸ਼ ਪਿੰਡ ਬਾਗੋਵਾਣੀ ਦੇ ਨੇੜਿਓ ਲੰਘਦੀ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਪਈ ਮਿਲੀ ਐ।  ਪਰਿਵਾਰ ਨੇ ਮ੍ਰਿਤਕ ਦਾ ਕਤਲ ਦੀ ਸ਼ੰਕਾ ਜਾਹਰ ਕੀਤੀ ਐ।  ਪਰਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਮਾਪਿਆਂ ਦਾ ਇਕਲੋਤਾ ਪੁੱਤ ਸੀ। ਉਸ ਦੇ ਵੱਡੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਐ ਅਤੇ ਉਸ ਦੇ ਦੋ ਛੋਟੇ ਬੱਚੇ ਨੇ। ਘਰ ਦਾ ਸਾਰਾ ਖਰਚਾ ਮ੍ਰਿਤਕ ਦੇ ਸਿਰ ਤੇ ਹੀ ਚੱਲਦਾ ਸੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।  ਇਸ ਸਬੰਧੀ ਪੁਲਿਸ ਥਾਣਾ ਘੁੰਮਣ ਕਲਾਂ ਦੇ ਐਸਐਚਓ ਜਗਦੀਸ਼ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here