Uncategorized ਫਰੀਦਕੋਟ ’ਚ ਚੋਰਾਂ ਵੱਲੋਂ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ/ ਨਹਿਰੂ ਸ਼ੌਪਿੰਗ ਸੈਂਟਰ ’ਚ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ/ ਲਗਾਤਾਰ ਦੂਜੀ ਰਾਤ ਅੰਜ਼ਾਮ ਦਿੱਤੀ ਘਟਨਾ, ਪੁਲਿਸ ਕਰ ਰਹੀ ਜਾਂਚ By admin - May 27, 2025 0 62 Facebook Twitter Pinterest WhatsApp ਫਰੀਦਕੋਟ ਸ਼ਹਿਰ ਅੰਦਰ ਚੋਰਾਂ ਨੂੰ ਹੁਣ ਪੁਲਿਸ ਦਾ ਡਰ ਨਹੀਂ ਰਿਹਾ ਅਤੇ ਉਹ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ। ਤਾਜ਼ਾ ਘਟਨਾ ਸ਼ਹਿਰ ਦੇ ਨਹਿਰੂ ਸ਼ੌਪਿੰਗ ਸੈਂਟਰ ਤੋਂ ਸਾਹਮਣੇ ਆਈ ਐ, ਜਿੱਥੇ ਚੋਰਾਂ ਨੇ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਸਾਮਾਨ ਤੇ ਹੱਥ ਸਾਫ ਕੀਤਾ ਐ। ਦੱਸਣਯੋਗ ਐ ਕਿ ਚੋਰਾਂ ਨੇ ਬੀਤੇ ਕੱਲ ਵੀ ਚਾਰ ਦੁਕਾਨਾਂ ਦੇ ਸ਼ਟਰ ਤੋੜੇ ਸਨ ਅਤੇ ਅੱਜ ਲਗਾਤਾਰ ਰਾਤ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਆਪਣੇ ਇਰਾਦੇ ਜਾਹਰ ਕਰ ਦਿੱਤੇ ਨੇ। ਘਟਨਾ ਤੋਂ ਬਾਦ ਜਿੱਥੇ ਦੁਕਾਨਦਾਰਾਂ ਅੰਦਰ ਸਹਿਮ ਪਾਇਆ ਜਾ ਰਿਹਾ ਐ ਉੱਥੇ ਹੀ ਪੁਲਿਸ ਨੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ ਐ। ਉਧਰ ਥਾਣਾ ਕੋਤਵਾਲੀ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਵਾਪਰੀ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਦੀ ਮੁਸ਼ਤੈਦੀ ਦੇ ਸਵਾਲ ਖੜ੍ਹੇ ਕਰ ਦਿੱਤੇ ਨੇ। ਦੁਕਾਨਦਾਰਾਂ ਦੇ ਦੱਸਣ ਮੁਤਬਕ ਬੀਤੇ ਕੱਲ੍ਹ ਰਾਤ ਚੋਰਾਂ ਵੱਲੋਂ ਇੱਕੋ ਰਾਤ ਚਾਰ ਦੁਕਾਨਾਂ ਦੇ ਸ਼ਟਰ ਭੰਨ ਕੇ ਲੱਖਾਂ ਰੁਪਏ ਦਾ ਸਮਾਂਨ ਅਤੇ ਨਕਦੀ ਚੋਰੀ ਕੀਤੀ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇੱਕ ਕਾਰ ਵਿਚ ਸਵਾਰ ਹੋ ਕੇ ਆਏ ਚੋਰ ਬੇਖੌਫ ਹੋ ਚੋਰੀ ਕਰ ਕੇ ਫ਼ਰਾਰ ਹੋ ਗਏ ਅਤੇ ਅੱਜ ਮੁੜ ਚੋਰਾਂ ਨੇ ਉਸੇ ਨਹਿਰੂ ਸ਼ੌਪਿੰਗ ਮਾਰਕੀਟ ਨੂੰ ਮੁੜ ਆਪਣਾ ਨਿਸ਼ਾਨਾ ਬਣਾਇਆ ਜਿੱਥੇ ਬਿਜਲੀ ਅਤੇ ਬੇਟਰੀਆ ਦੇ ਸਮਾਨ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਚੋਰੀ ਦੀਆ ਵਾਰਦਾਤਾਂ ਨੂੰ ਲੈ ਕੇ ਦੁਕਾਨਦਾਰਾਂ ਚ ਸਹਿਮ ਦਾ ਮਾਹੌਲ ਐ। ਦੁਕਾਨਦਾਰਾਂ ਨੇ ਕਿਹਾ ਕਿ ਫਰੀਦਕੋਟ ਵਿਚ ਕੁੱਝ ਵੀ ਸੁਰੱਖਿਅਤ ਨਹੀਂ ਐ। ਹਾਲਤ ਇਹ ਐ ਕਿ ਉਹ ਆਪਣੇ ਘਰ ਚੈਨ ਨਾਲ ਸੋ ਵੀ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਅੱਜ ਉਨ੍ਹਾਂ ਦੀ ਦੁਕਾਨ ਚੋ ਕੀਮਤੀ ਬੇਟਰੀਆ, ਨਕਦੀ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਨੇ ਜਦਕਿ ਪੁਲਿਸ ਪ੍ਰਸ਼ਾਸਨ ਅਜੇ ਵੀ ਚੋਰਾਂ ਨੂੰ ਫੜ ਲੈਣ ਦੇ ਕੇਵਲ ਭਰੋਸਾ ਹੀ ਦੇ ਰਿਹਾ ਐ। ਮੌਕੇ ਦਾ ਜਾਇਜ਼ਾ ਲੈਣ ਪੁੱਜੇ ਐਸਪੀ ਸੰਦੀਪ ਵਡੇਰਾ ਨੇ ਕਿਹਾ ਕਿ ਇਸ ਮਾਰਕੀਟ ਵਿਚ ਨਾ ਹੀ ਕੋਈ ਚੋਕੀਦਾਰ ਹੈ ਨਾ ਹੀ ਦੁਕਾਨਾਂ ਦੇ ਅੱਗੇ ਕੋਈ ਲਾਈਟ ਦਾ ਪ੍ਰਬੰਧ ਹੈ ਜਿਸ ਕਾਰਨ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕੇ ਪੀਸੀਆਰ ਦੇ ਆਉਣ ਕਾਰਨ ਕਾਫੀ ਬਚਾਅ ਹੋ ਗਿਆ ਪਰ ਅਸੀਂ ਜਲਦੀ ਹੀ ਟੈਕਨੀਕਲ ਸੈੱਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਵਾਂਗੇ।