ਭਵਾਨੀਗੜ੍ਹ ਨੂੰ ਜਲਦ ਮਿਲੇਗਾ ਨਵਾਂ ਫਾਇਰ ਸਟੇਸ਼ਨ/ 2 ਕਰੋੜ 9 ਲੱਖ ਨਾਲ ਬਣੇਗੀ ਨਵੀਂ ਬਿਲਡਿੰਗ/ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੀਤਾ ਐਲਾਨ

0
3

ਸੰਗਰੂਰ ਅਧੀਨ ਆਉਂਦੇ ਹਲਕਾ ਭਵਾਨੀਗੜ੍ਹ ਨੂੰ ਜਲਦ ਦੀ ਨਵਾਂ ਫਾਇਰ ਸਟੇਸ਼ਨ ਮਿਲਣ ਜਾ ਰਿਹਾ ਹੈ। ਇਸ ਦਾ ਐਲਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕੀਤਾ। ਭਵਾਨੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਨ੍ਹਾਂ ਦੇ ਘਰ ਨੇੜੇ ਬਚਪਨ ਵਿਚ ਅੱਗ ਲੱਗੀ ਸੀ, ਜਿਸ ਦੇ ਚਲਦਿਆਂ ਉਹ ਪਿਛਲੇ ਚਾਰ ਸਾਲਾਂ ਤੋਂ ਭਵਾਨੀਗੜ੍ਹ ਇਲਾਕੇ ਅੰਦਰ ਕਣਕ ਦੇ ਸੀਜ਼ਨ ਦੌਰਾਨ ਟੈਂਪਰੇਰੀ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਦੇ ਆ ਰਹੇ ਨੇ ਤਾਂ ਜੋ ਅੱਗ ਲੱਗਣ ਦੀ ਸੂਰਤ ਵਿਚ ਛੇਤੀ ਕਾਬੂ ਪਾਇਆ ਜਾ ਸਕੇ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਛੇਤੀ ਹੀ ਭਵਾਨੀਗੜ੍ਹ ਸ਼ਹਿਰ ਵਿੱਚ ਨਵਾਂ ਫਾਇਰ ਬ੍ਰਿਗੇਡ ਸਟੇਸ਼ਨ ਸਥਾਪਤ ਹੋਣ ਜਾਂ ਰਿਹਾ ਹੈ, ਜਿਸ ਲਈ 2 ਕਰੋੜ 9 ਲੱਖ ਰੁਪਏ ਦੀ ਨਵੀਂ ਬਿਲਡਿੰਗ ਬਣਾਉਂਣ ਦਾ ਟੈਂਡਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ  ਇਹ ਫਾਇਰ ਸਟੇਸ਼ਨ ਭਵਾਨੀਗੜ੍ਹ ਵਿੱਚ ਚੈਲਾਂ ਪੱਤੀ ਅਤੇ ਤੂਰ ਪੱਤੀ ਵਾਲੀ ਸੜਕ ਉੱਪਰ ਬਣੇਗਾ, ਜਿਸ ਦੇ ਬਣਨ ਨਾਲ ਇਲਾਕੇ ਅੰਦਰ ਅੱਗ ਦੀਆਂ ਘਟਨਾਵਾਂ ਨੂੰ ਤੁਰੰਤ ਕਾਬੂ ਪਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹਾਲ ਦੀ ਘੜ੍ ਸੰਗਰੂਰ ਅਤੇ ਸੁਨਾਮ ਤੋਂ ਫਾਇਰ ਬ੍ਰਿਗੇਡ ਨੂੰ ਆਉਣਾ ਪੈਂਦਾ ਹੈ ਪਰ ਭਵਾਨੀਗੜ੍ਹ ਵਿਚ ਨਵਾਂ ਸਟੇਸ਼ਨ ਬਣਨ ਨਾਲ ਇਲਾਕੇ ਦੀ ਚਰੌਕਣੀ ਮੰਗ ਪੂਰੀ ਹੋ ਜਾਵੇਗੀ।

LEAVE A REPLY

Please enter your comment!
Please enter your name here