
ਫਰੀਦਕੋਟ ਟਰੈਫਿਕ ਪੁਲਿਸ ਵੱਲੋਂ ਅੱਜ ਸਕੂਲੀ ਬੱਚਿਆਂ ਲਈ ਵਿਸ਼ੇਸ਼ ਸਿਖਲਾਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸਕੂਲੀ ਬੱਚਿਆਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋ ਇਲਾਵਾ ਬੱਚਿਆਂ ਨੂੰ ਆਵਾਜਾਈ ਨਿਯਮਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਬੱਚਿਆਂ ਨੂੰ ਆਵਾਜਾਈ ਨਿਯਮ ਤੋੜਣ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਨੇ ਸੜਕ ਤੇ ਜਾ ਕੇ ਰਾਹਗੀਰਾਂ ਨੂੰ ਆਵਾਜਾਈ ਨਿਯਮਾਂ ਦਾ ਪਾਠ ਪੜ੍ਹਾਇਆ। ਇਲ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਐ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜਾਗਰੂਕ ਕਰ ਕੇ ਆਵਾਜਾਈ ਨਿਯਮਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾ ਸਕਦਾ ਐ। ਸੈਮੀਨਾਰ ਜਰੀਏ ਜਾਣਕਾਰੀ ਦਿੱਤੀ ਗਈ ਕੇ ਜਦੋਂ ਵਹੀਕਲ ਲੈਕੇ ਸੜਕ ਤੇ ਉਤਰਨਾ ਹੈ ਤਾਂ ਕਿਨਾ ਕਿਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਨਾਲ ਹੀ ਹੈਲਮਟ,ਸੀਟ ਬੈਲਟ ਦੇ ਫਾਇਦਿਆ ਬਾਰੇ ਦੱਸਿਆ ਕੇ ਹਾਦਸੇ ਸਮੇ ਕਿਸ ਤਰੀਕੇ ਨਾਲ ਜਾਨ ਬਚਾਉਣ ਚ ਸਹਾਈ ਹੁੰਦੇ ਹਨ।ਇਸ ਤੋ ਇਲਾਵਾ ਸਰਕਾਰ ਦੀ ਫਰਿਸ਼ਤਾ ਸਕੀਮ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕੇ ਜਦ ਕੋਈ ਹਾਦਸਾ ਵਾਪਰਦਾ ਦਿਖਦਾ ਹੈ ਤਾਂ ਉਸ ਮੌੱਕੇ ਮਨੁੱਖੀ ਜਾਨ ਬਚਾਉਣ ਲਈ ਜੋ ਵਿਅਕਤੀ ਮਦਦ ਕਰਦਾ ਹੈ ਉਸਨੂੰ ਹਾਰਾਸ ਕਰਨ ਦੀ ਬਜਾਏ ਸਰਕਾਰ ਇਨਾਮ ਨਾਲ ਸਨਮਾਨਿਤ ਕਰਦੀ ਹੈ ਅਤੇ ਇਸ ਤੋਂ ਇਲਾਵਾ ਸੜਕ ਸੁਰੱਖਿਆ ਬਲ ਕਿਸ ਤਰੀਕੇ ਨਾਲ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪੁਹੰਚ ਕੇ ਜਖਮੀਆਂ ਦੀ ਮਦਦ ਕਰਦੀ ਹੈ ਨਾਲ ਹੀ ਟ੍ਰੈਫ਼ਿਕ ਨੂੰ ਮੁੜ ਬਹਾਲ ਕਰਨ ਲਈ ਕਿਵੇ ਕੰਮ ਕਰਦਾ ਹੈ। ਇਸ ਮੋਕੀ ਸਕੂਲੀ ਬੱਚਿਆਂ ਨੇ ਵੀ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਇਸ ਤਰੀਕੇ ਦੇ ਸੈਮੀਨਾਰਾਂ ਨਾਲ ਬਹੁਤ ਕੁਜ ਸਿੱਖਣ ਨੂੰ ਮਿਲਦਾ ਹੈ ਜਿਸ ਨਾਲ ਸੜਕਾਂ ਤੇ ਚੱਲਦੇ ਸਮੇ ਟਰੈਫਿਕ ਨਿਯਮਾਂ ਨੂੰ ਕਿਵੇਂ ਪਾਲਣਾ ਕਰਨਾ ਅਤੇ ਸੜਕੀ ਹਾਦਸਿਆਂ ਤੋ ਕਿਵੇ ਬਚਿਆ ਜਾ ਸਕਦਾ ਇਨ੍ਹ ਜਾਣਕਰੀ ਮਿਲੀ ਹੈ।


