
ਸੰਗਰੂਰ ਦੇ ਸਿਵਲ ਹਸਪਤਾਲ ਵਿਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਇਕ ਸ਼ੱਕੀ ਔਰਤ ਨੂੰ ਕਾਬੂ ਕੀਤਾ। ਲੋਕਾਂ ਦੇ ਇਲਜਾਮ ਸੀ ਕਿ ਇਹ ਔਰਤ ਖੁਦ ਨੂੰ ਸਟਾਫ ਨਰਸ ਦਸਦਿਆਂ ਜਾਂਚ ਬਹਾਨੇ ਨਵਜੰਮੇ ਬੱਚਾ ਚੁੱਕ ਕੇ ਲਿਜਾ ਰਹੀ ਸੀ। ਬੱਚੇ ਦੇ ਵਾਰਿਸਾਂ ਨੇ ਸ਼ੱਕ ਆਧਾਰ ਤੇ ਉਸ ਦਾ ਪਿੱਛਾ ਕੀਤਾ। ਇਸੇ ਦੌਰਾਨ ਉਸ ਨੇ ਇਕ ਹੋਰ ਬੱਚਾ ਚੁੱਕ ਲਿਆ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਘੇਰ ਕੇ ਪੁੱਛਗਿੱਛ ਕੀਤੀ ਪਰ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਇਸ ਤੋਂ ਬਾਅਦ ਲੋਕਾਂ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਤੇ ਨਰਾਜਗੀ ਜਾਹਰ ਕੀਤੀ। ਹਸਪਤਾਲ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਗੱਲ ਕਹੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਦੱਸ ਦਈਏ ਕਿ ਸੰਗਰੂਰ ਦੇ ਛਾਜਲੀ ਨਜ਼ਦੀਕ ਪਿੰਡ ਤਰੰਜੀ ਖੇੜਾ ਦਾ ਹਰਪਾਲ ਸਿੰਘ ਆਪਣੀ ਪਤਨੀ ਨੂੰ ਗਰਭਪਤੀ ਅਵਸਥਾ ਵਿੱਚ ਸੰਗਰੂਰ ਹਸਪਤਾਲ ਲੈ ਕੇ ਆਇਆ ਅਤੇ ਹਸਪਤਾਲ ਵਿੱਚ ਉਸਦੇ ਕੋਲੇ ਬੇਟੀ ਪੈਦਾ ਹੋਈ ਅਤੇ ਬੀਤੇ ਕੱਲ ਲੁਧਿਆਣੇ ਦੀ ਰਹਿਣ ਵਾਲੀ ਔਰਤ ਸੁਮਿਤੀ ਜੋ ਕਿ ਆਪਣੇ ਆਪ ਨੂੰ ਨਰਸ ਦੱਸ ਰਹੀ ਸੀ ਇਹਨਾਂ ਦੀ ਨਵ ਜੰਮੀ ਪੁੱਤਰੀ ਦਾ ਚੈੱਕ ਅਪ ਕਰਨ ਬਹਾਨੇ ਉਸ ਬੱਚੀ ਨੂੰ ਲੈ ਕੇ ਜਾ ਰਹੀ ਸੀ ਸ਼ੱਕ ਦੇ ਆਧਾਰ ਦੇ ਉੱਪਰ ਜਦੋਂ ਬੱਚੀ ਦਾ ਪਿਤਾ ਹਰਪਾਲ ਸਿੰਘ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਔਰਤ ਨੇ ਦੂਸਰੀ ਵਾਰਡ ਦੇ ਵਿੱਚੋਂ ਵੀ ਇੱਕ ਬੱਚਾ ਆਪਣੀ ਗੋਦੀ ਵਿੱਚ ਹੋਰ ਚੁੱਕਿਆ ਹੋਇਆ ਸੀ ਅਤੇ ਫਿਰ ਲੋਕਾਂ ਨੂੰ ਇਕੱਠੇ ਕਰ ਅਤੇ ਡਾਕਟਰਾਂ ਨੂੰ ਬੁਲਾ ਉਸ ਔਰਤ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ। ਹਰਪਾਲ ਸਿੰਘ ਅਤੇ ਹੋਰ ਮਰੀਜ਼ਾਂ ਨੇ ਹਸਪਤਾਲ ਦੇ ਉੱਪਰ ਵੀ ਸਵਾਲ ਉਠਾਏ ਉਹਨਾਂ ਨੇ ਕਿਹਾ ਕਿ ਇੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ ਕੋਈ ਵੀ ਇੱਥੇ ਆ ਕੇ ਆਪਣੇ ਆਪ ਨੂੰ ਨਰਸ ਆਖ ਕੇ ਲੋਕਾਂ ਦੇ ਬੱਚੇ ਚੱਕ ਰਹੀ ਹੈ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਪੂਰੇ ਹੋਣੇ ਚਾਹੀਦੇ ਹਨ। ਇਸ ਘਟਨਾ ਬਾਰੇ ਜਦੋਂ ਸੰਗਰੂਰ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਕੱਲ ਸ਼ਾਮ ਦੁਪਹਿਰ ਜਾਣਕਾਰੀ ਮਿਲੀ ਸੀ ਅਤੇ ਮੇਰੀ ਮੈਡੀਕਲ ਟੀਮ ਦੇ ਵੱਲੋਂ ਮੈਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਔਰਤ ਆਪਣੇ ਆਪ ਨੂੰ ਨਰਸ ਆਖ ਕੇ ਲੋਕਾਂ ਦੇ ਬੱਚੇ ਚੋਰੀ ਕਰ ਰਹੀ ਹੈ। ਲੋਕਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਜਿਸ ਆਧਾਰ ਤੇ ਅਸੀਂ ਉਸ ਔਰਤ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦੋਂ ਇਸ ਮਾਮਲੇ ਵਿੱਚ ਦੋਸ਼ੀ ਔਰਤ ਨੂੰ ਪੁੱਛਿਆ ਗਿਆ ਤਾਂ ਉਸਨੇ ਕੈਮਰੇ ਅੱਗੇ ਚੁੱਪ ਹੀ ਵੱਟੀ ਰੱਖੀ। ਇਸ ਮਾਮਲੇ ਵਿੱਚ ਥਾਣਾ ਸਿਟੀ ਦੇ SHO ਕਰਮਜੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਸੁਮਿਤੀ ਨਾਮ ਦੀ ਔਰਤ ਜੌ ਕਿ ਲੁਧਿਆਣਾ ਵਿਖੇ ਦੀ ਰਹਿਣ ਵਾਲੀ ਹੈ ਅਤੇ ਸੰਗਰੂਰ ਦੇ ਬੱਚਾ ਵਾਰਡ ਵਿੱਚ ਉਹ ਬੱਚੇ ਚੁੱਕਦੀ ਫੜੀ ਗਈ ਹੈ। ਗਵਾਹਾਂ ਦੇ ਬਿਆਨ ਲੇ ਲਏ ਗਏ ਹਨ ਅਤੇ ਔਰਤ ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਔਰਤ ਵੱਲੋਂ ਕਿ ਪਹਿਲਾਂ ਵੀ ਇਹੋ ਜਿਹੇ ਅਪਰਾਧ ਕੀਤੇ ਗਏ ਹਨ।

