ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰੀ ਮਾਮਲੇ ֹ’ਚ ਪੁਲਿਸ ਮੁਲਾਜਮ ਨਾਮਜ਼ਦ/ ਡਰੱਗ ਤਸਕਰੀ ਗਰੋਹ ਦੇ 11 ਮੈਂਬਰਾਂ ਨੂੰ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ

0
63

ਖੰਨਾ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿਚ ਆਪਣੇ ਹੀ ਮਹਿਕਮੇ ਦੇ ਪੁਲਿਸ ਮੁਲਜਮ ਨੂੰ ਨਾਮਜਦ ਕੀਤਾ ਐ। ਪੁਲਿਸ ਨੇ ਕਾਊਂਟਰ ਇੰਟੈਲੀਜੈਂਸ, ਲੁਧਿਆਣਾ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਅਰਵਿੰਦਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਪਾਏ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਸ ਪੂਰੇ ਰੈਕੇਟ ਵਿੱਚ ਸਰਕਾਰੀ ਕਰਮਚਾਰੀ, ਬਿਜਲੀ ਬੋਰਡ ਦਾ ਚੌਕੀਦਾਰ ਅਤੇ ਕਈ ਸੰਗਠਿਤ ਡਰੱਗ ਸਪਲਾਇਰਾਂ ਨੂੰ ਕਾਬੂ ਕੀਤਾ ਐ।  ਐਸਐਸਪੀ ਡਾ. ਜੋਤੀ ਯਾਦਵ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਆਪ੍ਰੇਸ਼ਨ ਦੌਰਾਨ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਹਰਦੀਪ ਸਿੰਘ, ਸਿਟੀ ਥਾਣਾ 2 ਦੇ ਐਸਐਚਓ ਤਰਵਿੰਦਰ ਕੁਮਾਰ ਬੇਦੀ ਦੀਆਂ ਟੀਮਾਂ ਨੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 230 ਗ੍ਰਾਮ ਹੈਰੋਇਨ, 65 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਤਿੰਨ ਗੱਡੀਆਂ ਬਰਾਮਦ ਕੀਤੀਆਂ। ਸਿਟੀ ਥਾਣਾ 2 ਦੇ ਐੱਸ.ਐੱਚ.ਓ. ਤਰਵਿੰਦਰ ਬੇਦੀ ਨੇ ਦੱਸਿਆ ਕਿ 19 ਮਈ ਨੂੰ ਆਪ੍ਰੇਸ਼ਨ ਸ਼ੁਰੂ ਹੋਇਆ ਸੀ। ਕਿਸੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਸਿਟੀ ਹੋਮ ਕਲੋਨੀ ਖੰਨਾ ‘ਚ ਛਾਪੇਮਾਰੀ ਕਰਕੇ ਅਮਰਜੀਤ ਸਿੰਘ ਵਾਸੀ ਊਧਮ ਨਗਰ ਸ੍ਰੀ ਮੁਕਤਸਰ ਸਾਹਿਬ, ਅੰਗਰੇਜ਼ ਸਿੰਘ ਵਾਸੀ ਕਰਤਾਰ ਨਗਰ ਖੰਨਾ, ਸ਼ਹਿਜਾਦ ਮੁਹੰਮਦ ਬਿੱਲੂ ਅਤੇ ਦਬਲੀ ਦੋਵੇਂ ਵਾਸੀ ਨਿਊ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ, ਮਨਜਿੰਦਰ ਸਿੰਘ ਰਾਜੂ ਵਾਸੀ ਪਿੰਡ ਕੋਟਲਾ ਢੱਕ, ਸੁਖਵੀਰ ਸਿੰਘ ਵਾਸੀ ਬਸੰਤ ਨਗਰ ਨੂੰ ਕਾਬੂ ਕੀਤਾ ਸੀ ਤੇ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ, 20,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਇੱਥੋਂ ਇਕ ਬਾਈਕ, ਈਟੀਓਸ ਅਤੇ ਸਕਾਰਪੀਓ ਗੱਡੀਆਂ ਬਰਾਮਦ ਕੀਤੀਆਂ ਸਨ। ਅਮਰਜੀਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਹ ਸ਼ਹੀਦ ਭਗਤ ਸਿੰਘ ਕਾਲੋਨੀ ਖੰਨਾ ਦੇ ਰਹਿਣ ਵਾਲੇ ਗੁਰਮੁਖ ਸਿੰਘ, ਜੋ ਕਿ ਬਿਜਲੀ ਵਿਭਾਗ ਵਿਚ ਸਬ-ਸਟੇਸ਼ਨ ਅਟੈਂਡੈਂਟ ਹੈ, ਅਤੇ ਕਾਊਂਟਰ ਇੰਟੈਲੀਜੈਂਸ, ਲੁਧਿਆਣਾ ਵਿਚ ਤਾਇਨਾਤ ਪੱਖੋਵਾਲ ਰੋਡ, ਲੁਧਿਆਣਾ ਦੇ ਰਹਿਣ ਵਾਲੇ ਹੈੱਡ ਕਾਂਸਟੇਬਲ ਅਰਵਿੰਦਰ ਸਿੰਘ ਤੋਂ ਹੈਰੋਇਨ ਖਰੀਦਦਾ ਸੀ ਅਤੇ ਇਸ ਨੂੰ ਅੱਗੇ ਸਪਲਾਈ ਕਰਦਾ ਸੀ। ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

LEAVE A REPLY

Please enter your comment!
Please enter your name here