ਚੰਡੀਗੜ੍ਹ ’ਚ ਹਿਮਾਚਲ ਤੇ ਪੰਜਾਬ ਦੇ ਡਰਾਈਵਰ ਆਹਮੋ ਸਾਹਮਣੇ/ ਹਿਮਾਚਲ ਦੀਆਂ ਗੱਡੀਆਂ ਦੇ ਸਵਾਰੀਆਂ ਚੁੱਕਣ ਦਾ ਕੀਤਾ ਵਿਰੋਧ/ਹਿਮਾਚਲ ’ਚ ਬਾਹਰੀ ਲੋਕਾਂ ’ਤੇ ਹਮਲੇ ਨੂੰ ਲੈ ਕੇ ਪ੍ਰਗਟਾਇਆ ਇਤਰਾਜ਼

0
61

ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਟਰਾਈਸਿਟੀ ਕੈਬ ਡਰਾਈਵਰਾਂ ਨੇ ਇੱਥੇ ਹਿਮਾਚਲ ਨੰਬਰ ਦੀਂਆਂ ਗੱਡੀਆਂ ਵੱਲੋਂ ਸਵਾਰੀਆਂ ਚੁੱਕਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੈਬ ਡਰਾਈਵਰਾਂ ਦਾ ਕਹਿਣਾ ਸੀ ਕਿ ਹਿਮਾਚਲ ਵਿਚ ਜਾਣ ਵਾਲੀਆਂ ਪੰਜਾਬ ਤੇ ਚੰਡੀਗੜ੍ਹ ਨੰਬਰ ਦੀਆਂ ਗੱਡੀਆਂ ਤੇ ਹਮਲੇ ਹੁੰਦੇ ਨੇ ਪਰ ਹਿਮਾਚਲ ਸਰਕਾਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਹਿਮਾਚਲ ਵਿਚ ਜਾਣ ਤੋਂ ਰੋਕਿਆ ਜਾਂਦਾ ਐ ਤਾਂ ਉਹ ਵੀ ਹਿਮਾਚਲ ਦੀਆਂ ਗੱਡੀਆਂ ਨੂੰ ਟਰਾਈਸਿਟੀ ਵਿਚੋਂ ਸਵਾਰੀਆਂ ਨਹੀਂ ਚੁੱਕਣ ਦੇਣਗੇ। ਇਸ ਦੌਰਾਨ ਡਰਾਈਵਰਾਂ ਨੇ  ਹਿਮਾਚਲ ਨੰਬਰ ਦੀ ਗੱਡੀ ਅੱਗੇ ਲੰਮਾ ਪੈ ਕੇ ਵਿਰੋਧ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਮੁਸ਼ਕਲ ਨਾਲ ਸਥਿਤੀ ਤੇ ਕਾਬੂ ਪਾਇਆ। ਡਟਾਈਸਿਟੀ ਕੈਬ ਡਰਾਈਵਰਾਂ ਦਾ ਇਲਜਾਮ ਸੀ ਕਿ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਵਾਹਨਾਂ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਦੇ ਵਿਰੋਧ ਵਿੱਚ, ਟ੍ਰਾਈਸਿਟੀ ਕੈਬ ਡਰਾਈਵਰਾਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ ਅਤੇ ਰੇਲਵੇ ਸਟੇਸ਼ਨ ਤੋਂ ਯਾਤਰੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਚੁੱਕਣ ‘ਤੇ ਇਤਰਾਜ਼ ਜਤਾਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੈਬ ਡਰਾਈਵਰਾਂ ਨੇ ਕਿਹਾ ਕਿ ਹਿਮਾਚਲ ਦੇ ਮਨਾਲੀ ਵਿੱਚ ਉਨ੍ਹਾਂ ਦੇ ਵਾਹਨਾਂ ਦੀ ਲਗਾਤਾਰ ਭੰਨਤੋੜ ਕੀਤੀ ਜਾ ਰਹੀ ਹੈ, ਜਿਸ ‘ਤੇ ਹਿਮਾਚਲ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤਕ ਹਿਮਾਚਲ ਸਰਕਾਰ ਹਮਲਾਵਰਾਂ ਖਿਲਾਫ ਕਾਰਵਾਈ ਨਹੀਂ ਕਰਦੀ, ਵਿਰੋਧ ਜਾਰੀ ਰਹੇਗਾ।

LEAVE A REPLY

Please enter your comment!
Please enter your name here