ਪੰਜਾਬ ਫਤਹਿਗੜ੍ਹ ਦੇ ਪਿੰਡ ਬਡਗੁਜਰਾਂ ਦਰਦਨਾਕ ਹਾਦਸਾ/ ਛੱਪੜ ’ਚ ਡੁੱਬਣ ਕਾਰਨ ਬੱਚੇ ਸਮੇਤ ਦੋ ਮੌਤਾਂ/ ਅਚਾਨਕ ਛੱਪੜ ’ਚ ਡਿੱਗੀ ਪਾਥੀਆਂ ਲਿਜਾਂਦੀ ਰੇਹੜੀ By admin - April 18, 2026 0 2 Facebook Twitter Pinterest WhatsApp ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਬਡਗੁਜਰਾਂ ਵਿਖੇ ਉਸ ਵੇਲ੍ਹੇ ਮਾਤਮ ਛਾ ਗਿਆ ਜਦੋਂ ਇਕ ਦਰਦਨਾਕ ਹਾਦਸੇ ਵਿੱਚ ਇੱਕ ਬੱਚੇ ਦੀ ਪਿੰਡ ਦੇ ਟੋਭੇ ਵਿੱਚ ਡੁੱਬਣ ਨਾਲ ਮੌਤ ਹੋ ਗਈ ਜਦੋਂਕਿ ਇਕ ਹੋਰ ਬੱਚੇ ਅਤੇ ਔਰਤ ਨੂੰ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਔਰਤ ਦੀ ਵੀ ਮੌਤ ਹੋ ਗਈ। ਜਾਣਕਾਰੀ ਇਕ ਔਰਤ ਦੋ ਬੱਚਿਆਂ ਨਾਲ ਰੇਹੜੀ ਤੇ ਪਾਥੀਆਂ ਲੈ ਕੇ ਜਾ ਰਹੀ ਸੀ ਢਾਲ ਹੋਣ ਕਾਰਨ ਰੇਹੜੀ ਬੇਕਾਬੂ ਹੋ ਕੇ ਛੱਪੜ ਵਿਚ ਜਾ ਡਿੱਗੀ। ਮੌਕੇ ਤੇ ਮੌਜੂਦ ਲੋਕਾਂ ਨੇ ਔਰਤ ਤੇ ਬੱਚੇ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਜਿਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ਼ ਦੌਰਾਨ ਔਰਤ ਨੇ ਵੀ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 1 ਵਜੇ ਇੱਕ ਔਰਤ ਦੋ ਬੱਚਿਆਂ ਨਾਲ ਰੇਹੜੀ ‘ਤੇ ਪਾਥੀਆਂ ਲੈ ਕੇ ਟੋਭੇ ਕੋਲੋਂ ਲੰਘ ਰਹੀ ਸੀ। ਸੜਕ ‘ਤੇ ਢਲਾਣ ਹੋਣ ਕਾਰਨ ਰੇਹੜੀ ਅਚਾਨਕ ਬੇਕਾਬੂ ਹੋ ਗਈ ਅਤੇ ਟੋਭੇ ਵਿੱਚ ਜਾ ਪਲਟੀ, ਜਿਸ ਨਾਲ ਤਿੰਨੇ ਪਾਣੀ ਵਿੱਚ ਡਿੱਗ ਗਏ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਅਤੇ ਇੱਕ ਬੱਚੇ ਨੂੰ ਬਾਹਰ ਕੱਢ ਲਿਆ, ਪਰ 12 ਸਾਲਾ ਅਨੰਤਵੀਰ ਸਿੰਘ ਪੁੱਤਰ ਕੁਲਵਿੰਦਰਜੀਤ ਸਿੰਘ ਗਹਿਰੇ ਪਾਣੀ ਅਤੇ ਦਲਦਲ ਵਿੱਚ ਫਸ ਗਿਆ। ਕਰੀਬ ਡੇਢ ਘੰਟੇ ਦੀ ਮਿਹਨਤ ਮਗਰੋਂ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਸ ਹਾਦਸੇ ਵਿੱਚ ਜ਼ਖਮੀ 5 ਸਾਲਾ ਵਿਵੇਕ ਸਿੰਘ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਨੂੰ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਅਨੰਤਵੀਰ ਨੂੰ ਹਸਪਤਾਲ ਮ੍ਰਿਤ ਅਵਸਥਾ ਵਿੱਚ ਲਿਆਂਦਾ ਗਿਆ ਸੀ ਜਦੋਂਕਿ ਕਿ ਬਾਕੀ ਦੋਵਾਂ ਵਿੱਚੋ ਦੂਜੇ ਬੱਚੇ ਦੀ ਹਾਲਤ ਖਤਰੇ ਤੋਂ ਬਾਹਰ ਸੀ ਜਦਕਿ ਔਰਤ ਕਰਮਜੀਤ ਕੌਰ ਦੀ ਹਾਲਤ ਕਾਫੀ ਨਾਜ਼ੁਕ ਸੀ, ਜਿਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।