ਅਕਾਲੀ ਆਗੂ ਬੰਟੀ ਰੋਮਾਣਾ ਦਾ ਸਰਕਾਰ ਵੱਲ ਨਿਸ਼ਾਨਾ/ ਕੌਂਸਲ ਚੋਣਾਂ ਦੀ ਵੋਟਰ ਸੂਚੀਆਂ ਚ ਖਾਮੀਆਂ ਦੇ ਇਲਜ਼ਾਮ

0
2

ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਨਗਰ ਕੌਂਸਲ ਚੋਣਾਂ ਦੀ ਵੋਟਰ ਸੂਚੀਆਂ ਵਿਚ ਖਾਮੀਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਫਰੀਦਕੋਟ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਸਰਕਾਰ ਨਗਰ ਕੌਂਸਲ ਚੋਣਾਂ ਦੀਆਂ ਵੋਟਰ ਸੂਚੀਆਂ ਜਾਰੀ ਕਰਨ ਵਿਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਚੋਣਾਂ ਵਿਚ ਆਪਣੀਆਂ ਉਮੀਦਵਾਰਾਂ ਨੂੰ ਜਿਤਾਉਣ ਲਈ ਅਜਿਹੇ ਹੱਥਕੰਡੇ ਅਪਨਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਰਵੱਈਆ ਨਾ ਬਦਲਿਆਂ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਦੱਸਣਯੋਗ ਹੈ ਕਿ ਨਗਰ ਕੌਸਲ ਚੋਣਾ ਨੂੰ ਲੈ ਕੇ ਸਿਆਸੀ ਧਿਰਾਂ ਨੇ ਆਪਣੀਆ ਗਤੀਵਿਧੀਆਂ ਵਧਾ ਦਿੱਤੀਆਂ ਹਨ। ਇਸੇ ਤਰ੍ਹਾਂ ਵਿਭਾਗੀ ਅਧਿਕਾਰੀ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਤੇਜ ਕਰ ਦਿੱਤਾ ਗਿਆ। ਜਿਸ ਦੇ ਤਹਿਤ ਨਵੀਂ ਵਾਰਡਬੰਦੀ ਦੇ ਹਿਸਾਬ ਨਾਲ ਤਿਆਰ ਹੋਈਆਂ ਵੋਟਰ ਸੂਚੀਆਂ ਤੇ ਇਤਰਾਜ ਮੰਗੇ ਗਏ ਹਨ ਜੋ 23 ਅਪ੍ਰੈਲ ਤੱਕ ਦਾਖਲ ਕੀਤੇ ਜਾਣੇ ਹਨ ਪਰ ਵਿਰੋਧੀ ਪਾਰਟੀਆਂ ਦੇ ਚਾਹਵਾਨ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ, ਇਸੇ ਨੂੰ ਲੈ ਕੇ  ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਫਰੀਦਕੋਟ ਦੇ ਮਿੰਨੀ ਸਕੱਤਰੇਤ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਗੱਲਬਾਤ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਤਾਂ ਵਾਰਡਾਂ ਦੀ ਗਲਤ ਢੰਗ ਨਾਲ ਵਾਰਡਬੰਦੀ ਕੀਤੀ ਗਈ ਹੁਣ ਵੋਟਰ ਸੂਚੀਆਂ ਵਿਚ ਵੀ ਧਾਂਦਲੀਆ ਕੀਤੀਆ ਜਾ ਰਹੀਆਂ ਹਨ ਇਸੇ ਕਰਕੇ ਵੋਟਰ ਸੂਚੀਆਂ ਜੋ 15 ਅਪ੍ਰੈਲ ਨੂੰ ਵਿਰੋਧੀਆਂ ਪਾਰਟੀਆ ਦੇ ਉਮੀਦਵਾਰਾਂ ਨੂੰ ਮਿਲ ਜਾਣੀਆਂ ਚਾਹੀਦੀਆਂ ਸਨ ਉਹ ਅੱਜ ਤੱਕ ਨਹੀਂ ਮਿਲੀਆਂ, ਅਗਲੇ ਦੋ ਦਿਨ ਛੁੱਟੀਆਂ ਹਨ ਅਤੇ ਬਾਅਦ ਵਿਚ ਸਮਾਂ ਨਹੀਂ ਰਹਿਣਾਂ ਇਤਰਾਜ ਲਗਾਉਣ ਦਾ।
ਉਹਨਾਂ ਕਿਹਾ ਕਿ ਅੱਜ ਉਹ ਐਸਡੀਐਮ ਫਰੀਦਕੋਟ ਨੂੰ ਮਿਲੇ ਹਨ ਉਹਨਾਂ ਨੇ ਸ਼ਾਮ ਤੱਕ ਦਾ ਭਰੋਸਾ ਦਵਾਇਆ ਹੈ । ਪਰਮਬੰਸ ਸਿੰਘ ਬੰਟੀ ਰੋਮਾਣਾਂ ਨੇ ਕਿਹਾ ਕਿ ਸਰਕਾਰ ਨੇ ਜੇਕਰ ਆਪਣੇ ਇਸ਼ਤਿਹਾਰਾਂ ਮੁਤਾਬਿਕ ਵਿਕਾਸ ਦੇ ਕੰਮ ਕੀਤੇ ਹਨ ਤਾਂ ਫਿਰ ਚੋਣਾਂ ਤੋਂ ਡਰ ਕਿਉਂ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਅਫਸਰ ਨੇ ਵੋਟਰ ਸੂਚੀਆ ਵਿਚ ਨਿਯਮਾਂ ਦੇ ਉਲਟ ਜਾ ਕੇ ਹੇਰਾ ਫੇਰੀ ਕੀਤੀ ਤਾਂ ਹਾਈਕੋਰਟ ਦੀਆਂ ਪੌੜੀਆਂ ਚੜ੍ਹਨ ਲਈ ਤਿਆਰ ਰਹਿਣ।

LEAVE A REPLY

Please enter your comment!
Please enter your name here