ਪੰਜਾਬ ਤਰਨ ਤਾਰਨ ਵਿਖੇ ਸਰੋਵਰ ’ਚ ਨੌਜਵਾਨ ਨੇ ਮਾਰੀ ਛਾਲ/ ਡੁੱਬਣ ਕਾਰਨ ਮੌਤ, ਗੋਤਾਖੋਰਾਂ ਨੇ ਕੱਢਿਆ ਬਾਹਰ/ ਪੁਲਿਸ ਨੇ ਪੋਸਟ ਮਾਰਟਮ ਬਾਦ ਵਾਰਿਸਾਂ ਹਵਾਲੇ ਕੀਤੀ ਲਾਸ਼ By admin - April 18, 2026 0 3 Facebook Twitter Pinterest WhatsApp ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਕ ਸਖਸ਼ ਵੱਲੋਂ ਭੇਦਭਰੀ ਹਾਲਤ ਵਿਚ ਛਾਲ ਮਾਰਨ ਦੀ ਖਬਰ ਸਾਹਮਣੇ ਆਈ ਹੈ। ਮੌਕੇ ਉਤੇ ਹਰੀਕੇ ਪੱਤਣ ਤੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ। ਘਟਨਾ ਵੇਲੇ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ ਅਤੇ ਬਹੁਤ ਸਾਰੇ ਲੋਕ ਸਰੋਵਰ ਵਿਚ ਇਸ਼ਨਾਨ ਕਰ ਰਹੇ ਸਨ। ਪ੍ਰਬੰਧਕਾਂ ਮੁਤਾਬਕ ਇਹ ਵਿਅਕਤੀ ਦੀਵਨਾ ਹਾਲ ਨੇੜੇ ਤੋਂ ਸਰੋਵਰ ਵੱਲ ਆਇਆ ਅਤੇ ਅਚਾਨਕ ਛਾਲ ਮਾਰ ਦਿੱਤੀ। ਸੇਵਾਦਾਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਸਮੇਂ ਬਾਅਦ ਉਹ ਅੱਖੋਂ ਉਹਲੇ ਹੋ ਗਿਆ। ਘਟਨਾ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਗਈ। ਖੁਦ ਕੋਸ਼ਿਸ਼ ਕਰਨ ਤੋਂ ਬਾਦ ਸੰਗਤ ਤੇ ਪ੍ਰਬੰਧਕਾਂ ਨੇ ਹਰੀਕੇ ਪੱਤਣ ਤੋਂ ਗੋਤਾਖੋਰਾਂ ਨੂੰ ਸੱਦਿਆ ਗਿਆ, ਜਿਨ੍ਹਾਂ ਨੇ ਕਾਫੀ ਜ਼ਿਆਦਾ ਮੁਸ਼ੱਕਤ ਤੋਂ ਬਾਦ ਉਕਤ ਵਿਅਕਤੀ ਦੀ ਮ੍ਰਿਤਕ ਦੇਹ ਸਰੋਵਰ ਵਿਚੋਂ ਬਾਹਰ ਕੱਢਣ ਵਿਚ ਸਫਲਤਾ ਹਾਸਲ ਕੀਤੀ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਉਮਰ 25 ਸਾਲਾ ਪਿੰਡ ਵੇਈਪੁਈ ਥਾਣਾ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਅਤੇ ਉਹ ਪਾਣੀ ਤੋਂ ਬਹੁਤ ਡਰਦਾ ਸੀ। ਪਾਣੀ ਵੇਖ ਕੇ ਉਸ ਨੂੰ ਦੌਰਾ ਵੀ ਪੈ ਜਾਂਦਾ ਸੀ। ਉਸ ਦੀ ਕਾਫੀ ਸਮੇਂ ਤੋਂ ਦਵਾਈ ਵੀ ਚੱਲਦੀ ਸੀ ਅਤੇ ਮੱਸਿਆਂ ਵਾਲੇ ਦਿਨ ਆਪਣੇ ਪਿਤਾ ਨਾਲ ਦਵਾਈ ਲੈਣ ਆਇਆ ਸੀ, ਜਿੱਥੋਂ ਦਰਬਾਰ ਸਾਹਿਬ ਆ ਗਿਆ ਸੀ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੱਸਿਆ ਦਾ ਦਿਹਾੜਾ ਹੋਣ ਕਾਰਨ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਤੇ ਇਸ਼ਨਾਨ ਕਰਨ ਪੁੱਜੀਆਂ ਹੋਈਆਂ ਸਨ। ਦੁਪਹਿਰ ਦੇ ਸਮੇਂ ਇਹ ਵਿਅਕਤੀ ਦੀਵਾਨ ਹਾਲ ਵਿੱਚ ਬੈਠ ਬਾਣੀ ਸੁਣ ਰਿਹਾ ਸੀ ਅਤੇ ਅਚਾਨਕ ਉਹ ਸਰੋਵਰ ਵੱਲ ਚਲਾ ਗਿਆ ਅਤੇ ਛਾਲ ਮਾਰ ਦਿੱਤੀ। ਮੌਕੇ ਤੇ ਮੌਜੂਦ ਸੰਗਤਾਂ ਵੱਲੋਂ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਅੱਗੇ ਚਲਾ ਗਿਆ। ਤਰਨ ਤਾਰਨ ਦੇ ਦਰਬਾਰ ਸਾਹਿਬ ਦਾ ਸਰੋਵਰ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ, ਜਿਸ ਦੀ ਗਹਿਰਾਈ ਵੀ 40 ਤੋਂ 50 ਫੁੱਟ ਤਕ ਦੱਸੀ ਜਾ ਰਹੀ ਹੈ।