ਮੁਕਤਸਰ ਟ੍ਰੈਫਿਕ ਪੁਲਿਸ ਰੇਹੜੀ ਚਾਲਕਾਂ ਨੂੰ ਵੰਡਿਆ ਠੰਡਾ ਪਾਣੀ ਤੇ ਜੂਸ/ ਮਿਹਨਤਕਸ਼ ਲੋਕਾਂ ਨੂੰ ਰਾਹਤ ਦੀ ਕੋਸ਼ਿਸ਼ ਕਰ ਰਹੀ ਪੁਲਿਸ

0
54

ਟਰੈਫਿਕ ਪੁਲਿਸ ’ਤੇ ਅਕਸਰ ਹੀ ਨਾਕੇ ਲਗਾ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗਦੇ ਨੇ…ਪਰ ਸ੍ਰੀ ਮੁਕਤਸਰ ਸਾਹਿਬ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜੋ ਟਰੈਫਿਕ ਪੁਲਿਸ ਬਾਰੇ ਬਣੀ ਇਸ ਮਿੱਥ ਨੂੰ ਝੂਠਾ ਸਾਬਤ ਕਰਦੇ ਨੇ। ਇੱਥੇ ਟਰੈਫਿਕ ਪੁਲਿਸ ਦੇ ਮੁਲਾਜਮ ਧੁੱਪ ਵਿਚ ਰਿਕਸ਼ਾ ਤੇ ਰੇਹੜੀ ਚਲਾਉਣ ਵਾਲਿਆਂ ਨੂੰ ਠੰਢੇ ਪਾਣੀ ਅਤੇ ਜੂਸ ਦੀਆਂ ਬੋਤਲਾਂ ਵੰਡਦੀ ਦਿਖਾਈ ਦੇ ਰਹੀ ਨੇ। ਟਰੈਫਿਕ ਪੁਲਿਸ ਦੇ ਮੁਲਾਜਮਾਂ ਵੱਲੋਂ ਸੜਕਾਂ ਕੰਢੇ ਹੋਰ ਛੋਟੇ ਮੋਟੇ ਕੰਮ ਕਰਨ ਵਾਲਿਆਂ ਨੂੰ ਵੀ ਠੰਢੇ ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਨੇ। ਟਰੈਫਿਕ ਪੁਲਿਸ ਦੇ ਇਸ ਰੂਪ ਦੀ ਲੋਕਾਂ ਵੱਲੋਂ ਕਾਫੀ ਪ੍ਰਸੰਸਾ ਹੋ ਰਹੀ ਐ।  ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਸ੍ਰੀ ਮੁਕਤਸਰ ਸਾਹਿਬ ਦੇ ਮੇਨ ਬਾਜ਼ਾਰ ਦੀਆਂ ਨੇ। ਇੱਥੇ ਟਰੈਫਿਕ ਪੁਲਿਸ ਦੇ ਮੁਲਾਜਮ ਹੱਥਾਂ ਵਿਚ ਠੰਢੇ ਪਾਣੀ ਅਤੇ ਜੂਸ ਦੀਆਂ ਬੋਤਲਾਂ ਫੜ ਕੇ ਸੜਕ ਤੋਂ ਲੰਘਦੇ ਮਿਹਨਤਕਸ਼ ਲੋਕਾਂ ਨੂੰ ਬੋਤਲਾਂ ਵੰਡ ਰਹੇ ਨੇ। ਪੁਲਿਸ ਮੁਲਾਜਮਾਂ ਦੇ ਇਸ ਵਰਤਾਰੇ ਦੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਐ। ਲੋਕਾਂ ਦਾ ਕਹਿਣਾ ਐ ਕਿ ਟਰੈਫਿਕ ਪੁਲਿਸ ਦੇ ਮੁਲਾਜਮ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਦੇ ਨਾਲ ਨਾਲ ਤੇਜ਼  ਧੁੱਪ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਇਕ ਸ਼ਲਾਘਾਯੋਗ ਕੰਮ ਐ।

LEAVE A REPLY

Please enter your comment!
Please enter your name here