ਜਲਾਲਾਬਾਦ ਦੇ ਪਿੰਡ ਕਮਰੇਵਾਲਾ ’ਚ ਟੈਂਕੀ ’ਤੇ ਚੜ੍ਹੀ ਔਰਤ/ ਇਨਸਾਫ਼ ਨਾ ਮਿਲਣ ਦੇ ਚਲਦਿਆਂ ਖੁਦਕੁਸ਼ੀ ਦੀ ਦਿੱਤੀ ਧਮਕੀ

0
61

ਜਲਾਲਾਬਾਦ ਦੇ ਪਿੰਡ ਕਮਰੇ ਵਾਲਾ ਦੇ ਵਾਟਰ ਵਰਕਰ ’ਤੇ ਅੱਜ ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇਕ ਔਰਤ ਇੱਥੇ ਬਣੇ ਵਾਟਰ ਵਰਕਸ ਦੀ ਟੈਕੀ ਤੇ ਚੜ੍ਹ ਗਈ। ਇਸ ਔਰਤ ਨੇ ਇਨਸਾਫ ਨਾ ਮਿਲਣ ਦੇ ਇਲਜਾਮ ਲਾਉਂਦਿਆਂ ਖੁਦਕੁਸ਼ੀ ਦੀ ਧਮਕੀ ਦਿੱਤੀ। ਜਾਣਕਾਰੀ ਅਨੁਸਾਰ ਇਹ ਔਰਤ ਵਿਧਵਾ ਐ ਜੋ ਚਾਹ ਦੀ ਦੁਕਾਨ ਚਲਾਉਂਦੀ ਐ। ਔਰਤ ਦੇ ਦੱਸਣ ਮੁਤਾਬਕ ਉਸ ਦੇ ਘਰ ਦੋ ਵਾਰ ਚੋਰੀ ਹੋ ਚੁੱਕੀ ਐ, ਜਿਸ ਦੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਸੀ ਪਰ ਇਨਸਾਫ ਨਹੀਂ ਮਿਲਿਆ। ਉਸ ਨੇ ਕਿਹਾ ਕਿ ਜਦੋਂ ਤਕ ਪੁਲਿਸ ਕਾਰਵਾਈ ਨਹੀਂ ਕਰਦੀ, ਉਹ ਟੈਂਕੀ ਤੋਂ ਥੱਲੇ ਨਹੀਂ ਉਤਰੇਗੀ। ਉਸੇ ਦੌਰਾਨ ਪੁਲਿਸ ਨੇ ਪੀੜਤਾ ਨੂੰ ਕਾਰਵਾਈ ਦਾ ਭਰੋਸਾ ਦਿੰਦਿਆਂ ਥੱਲੇ ਉਤਰਨ ਦੀ ਅਪੀਲ ਕੀਤੀ ਪਰ ਔਰਤ ਕਾਰਵਾਈ ਦੀ ਮੰਗ ਤੇ ਅੜੀ ਰਹੀ। ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਥੱਲੇ ਲਾਹਿਆ। ਇਲ ਮੌਕੇ ਤੇ ਪਹੁੰਚੇ ਥਾਣਾ ਸਿਟੀ ਜਲਾਲਾਬਾਦ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here