ਪੰਜਾਬ ਸੰਗਰੂਰ ਮੰਡੀ ਦਾ ਦੌਰਾ ਕਰਨ ਪਹੁੰਚੀ ਕੇਂਦਰੀ ਟੀਮ/ ਕਣਕ ਦੇ ਸੈਂਪਲ ਭਰਨ ਦਾ ਸਿਲਸਿਲਾ ਸ਼ੁਰੂ/ ਨਿਯਮਾਂ ’ਚ ਢਿੱਲ ਦੇਣ ਲਈ ਭਰੇ ਜਾ ਰਹੇ ਸੈਂਪਲ By admin - April 13, 2026 0 2 Facebook Twitter Pinterest WhatsApp ਬੇਮੌਸਮੀ ਬਰਸਾਤ ਕਾਰਨ ਕਣਕ ਦੀ ਕਵਾਲਟੀ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰੀ ਟੀਮਾਂ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰਨ ਪਹੁੰਚੀਆਂ। ਇਹ ਟੀਮਾਂ ਕਣਕ ਦੇ ਸੈਂਪਲ ਭਰਨਗੀਆਂ, ਜਿਸ ਦੀ ਜਾਂਚ ਤੋਂ ਬਾਅਦ ਕਣਕ ਦੀ ਖਰੀਦ ਦੇ ਨਿਯਮਾਂ ਵਿਚ ਢਿੱਲ ਦਾ ਫੈਸਲਾ ਕੀਤਾ ਜਾਵੇਗਾ। ਇਸੇ ਤਹਿਤ ਅੱਜ ਕੇਂਦਰੀ ਟੀਮਾਂ ਨੇ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਕਣਕ ਦੇ ਸੈਂਪਲ ਇਕੱਤਰ ਕੀਤੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐਫ.ਐਸ.ਸੀ. ਸੰਗਰੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਨਿਯਮਾਂ ਵਿੱਚ ਮੰਗੀ ਗਈ ਢਿੱਲ ਨੂੰ ਲੈ ਕੇ ਇਹ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਗੌਰਮਿੰਟ ਆਫ਼ ਇੰਡੀਆ ਦੀਆਂ ਟੀਮਾਂ ਆਈਆਂ ਹਨ। ਪਿੱਛੇ ਜਿਹੜੀ ਬਾਰਿਸ਼ ਪਈ ਹੈ, ਉਸ ਕਾਰਨ ਜੋ ਰਿਲੈਕਸੇਸ਼ਨ ਪੰਜਾਬ ਸਰਕਾਰ ਨੇ ਮੰਗੀ ਹੈ, ਉਸ ਨੂੰ ਚੈੱਕ ਕਰਨ ਲਈ ਇਹ ਦੌਰਾ ਕੀਤਾ ਜਾ ਰਿਹਾ ਹੈ। ਭਵਾਨੀਗੜ੍ਹ ਅਤੇ ਸੰਗਰੂਰ ਮੰਡੀ ਤੋਂ ਸੈਂਪਲ ਲਏ ਗਏ ਹਨ ਅਤੇ ਹੁਣ ਧੂਰੀ ਵੱਲ ਜਾ ਰਹੇ ਹਾਂ। ਅਧਿਕਾਰੀਆਂ ਮੁਤਾਬਕ ਪੂਰੇ ਪੰਜਾਬ ਵਿੱਚ ਕੁੱਲ 9 ਟੀਮਾਂ ਕੰਮ ਕਰ ਰਹੀਆਂ ਹਨ। ਇਹ ਟੀਮਾਂ ਮੁੱਖ ਤੌਰ ‘ਤੇ ਕਣਕ ਵਿੱਚ ਨਮੀ ਦੀ ਮਾਤਰਾ, ਸੁੰਗੜੇ ਹੋਏ ਅਤੇ ਚਮਕ ਦੇ ਨੁਕਸਾਨ ਦੀ ਜਾਂਚ ਕਰ ਰਹੀਆਂ ਹਨ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਬੈਠੇ ਹਨ, ਪਰ ਖਰੀਦ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਸੈਂਪਲ ਰਿਪੋਰਟ ਆਉਣ ਤੋਂ ਬਾਅਦ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰੀ ਟੀਮ ਦੀ ਰਿਪੋਰਟ ਤੋਂ ਬਾਅਦ ਕਿਸਾਨਾਂ ਨੂੰ ਕਿੰਨੀ ਜਲਦੀ ਰਾਹਤ ਮਿਲਦੀ ਹੈ ਅਤੇ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਕਦੋਂ ਸ਼ੁਰੂ ਹੁੰਦੀ ਹੈ।