ਮਾਛੀਵਾੜਾ ਸਾਹਿਬ ਨੇੜੇ ਕੰਬਾਈਨ ਨਾਲ ਭਿਆਨਕ ਹਾਦਸੇ/ ਹਾਦਸੇ ’ਚ ਨੌਜਵਾਨ ਦੀ ਦਰਦਨਾਕ ਮੌਤ/ ਧੜ ਨਾਲੋਂ ਅਲੱਗ ਹੋਈ ਗਰਦਨ, ਪੁਲਿਸ ਕਰ ਰਹੀ ਕਾਰਵਾਈ

0
3

ਮਾਛੀਵਾੜਾ ਸਾਹਿਬ ਨੇੜਲੇ ਪਿੰਡ ਲੱਖੋਵਾਲ ਵਿਖੇ ਕੰਬਾਈਲ ਨਾਲ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਇਹ ਹਾਦਸਾ ਪਿੰਡ ਲੱਖੋਵਾਲ ਖੁਰਦ ਤੇ ਲੱਖੋਵਾਲ ਕਲਾ ਦੇ ਵਿਚਕਾਰ ਪੈਦੀ ਪੁਲੀ ਨੇੜੇ ਵਾਪਰਿਆ ਹੈ। ਰਾਤ 8 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਦੌਰਾਨ ਕੰਬਾਈਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਗਰਦਨ ਧੜ ਤੋਂ ਅਲੱਗ ਹੋ ਗਈ।  ਮ੍ਰਿਤਕ ਦੀ ਪਹਿਚਾਣ 22 ਸਾਲਾ ਪਰਮਿੰਦਰ ਸਿੰਘ ਵਾਸੀ ਸਮਰਾਲਾ ਵਜੋਂ ਹੋਈ ਹੈ। ਪੁਲਿਸ ਨੇ ਕੰਬਾਈਨ ਨੂੰ ਕਬਜੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਖਬਰਾਂ ਮੁਤਾਬਕ ਪਰਵਿੰਦਰ ਸਿੰਘ ਅੱਜ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਦੋਸਤ ਨੂੰ ਮਿਲ ਕੇ ਪਿੰਡ ਜੁਲਫਗੜ ਤੋਂ ਆਪਣੇ ਘਰ ਸਮਰਾਲਾ ਵਿਖੇ ਵਾਪਸ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਮੋਟਰ ਸਾਇਕਲ ਸਾਹਮਣੇ ਆ ਰਹੀ ਕੰਬਾਈਨ ਦੇ ਹੇਠਾਂ ਜਾ ਵੜਿਆ।  ਘਟਨਾ ਦੀ ਸੂਚਾ ਮਿਲਣ ਤੇ ਸਬ ਇੰਸਪੈਕਟਰ ਪਰਸ਼ੋਤਮ ਲਾਲ ਮੌਕੇ ਤੇ ਪਹੁੰਚ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਪਰਵਿੰਦਰ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਅਜੇ ਕੁਵਾਰਾ ਸੀ ਅਤੇ ਇੱਕ ਫਾਇਨਾਂਸ ਕੰਪਨੀ ਦੇ ਵਿੱਚ ਨੌਕਰੀ ਕਰਦਾ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ  ਕੰਬਾਈਨ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here