ਪੰਜਾਬ ਅੰਮ੍ਰਿਤਸਰ ’ਚ ਕਣਕ ਨੂੰ ਲੱਗੀ ਭਿਆਨਕ ਅੱਗ/ 8 ਏਕੜ ਕਣਕ ਸੜ ਕੇ ਸੁਆਹ/ ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ By admin - April 13, 2026 0 2 Facebook Twitter Pinterest WhatsApp ਪੰਜਾਬ ਅੰਦਰ ਕਿਸਾਨਾਂ ਨੂੰ ਜਿੱਥੇ ਕੁਦਰਤੀ ਮਾਰ ਪਈ ਹੈ ਉੱਥੇ ਅੱਗ ਵਰਗੀਆਂ ਘਟਨਾਵਾਂ ਨਾਲ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗਆ ਨਾਲ 8 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਮੌਕੇ ਤੇ ਇਕੱਠਾ ਹੋਏ ਕਿਸਾਨਾਂ ਨੇ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਆਉਣ ਤੇ ਕਾਬੂ ਪਾਇਆ ਪਰ ਤਦ ਤਕ ਦੇਰ ਹੋ ਚੁੱਕੀ ਸੀ। ਇਸ ਅੱਗ ਨਾਲ ਹਰਪਾਲ ਸਿੰਘ ਨਾਮ ਦੇ ਕਿਸਾਨ ਦੀ 5 ਏਕੜ ਅਤੇ ਹੀਰਾ ਸਿੰਘ ਦੀ 3 ਏਕੜ ਕਣਕ ਸੜ ਗਈ ਹੈ। ਇਸ ਤੋਂ ਇਲਾਵਾ ਕਿਸਾਨ ਦਾ ਪਾਣੀ ਵਾਲਾ ਟੈਂਕਰ ਖੱਡ ਵਿਚ ਡਿੱਗਣ ਕਰਨ ਟਰੈਕਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।