ਤਰਨ ਤਾਰਨ ’ਚ ਘਰੇਲੂ ਵੰਡ ਨੂੰ ਲੈ ਕੇ ਤਕਰਾਰ/ ਭਰਾ ਨੇ ਆਪਣੇ ਭਰਾ ਦੇ ਘਰ ’ਤੇ ਕੀਤਾ ਹਮਲਾ/ ਘਰ ਦੇ ਗੇਟ ਲਾਹ ਕੇ ਲੈ ਜਾਣ ਦੇ ਲੱਗੇ ਇਲਜ਼ਾਮ

0
2

 

ਤਰਨ ਤਾਰਨ ਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਪਿੰਡੀਆਂ ਵਿਖੇ ਸਕੇ ਭਰਾ ਵੱਲੋਂ ਅਣਪਛਾਤਿਆਂ ਦੀ ਮਦਦ ਨਾਲ ਆਪਣੇ ਹੀ ਭਰਾ ਦੇ ਘਰ ਉਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਹਮਲਾਵਰਾ ਨੇ ਹਮਲਾ ਕਰਨ ਦੇ ਨਾਲ ਨਾਲ ਬਾਹਰਲੇ ਗੇਟ ਦੀ ਭੰਨ-ਤੋੜ ਕੀਤੀ ਅਤੇ ਬਾਹਰ ਵਾਲਾ ਦਰਵਾਜ਼ਾ ਲਾਹ ਕੇ ਲੈ ਆਪਣੇ ਨਾਲ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਛੋਟੇ ਭਰਾ ਹਰਜਿੰਦਰ ਸਿੰਘ ਨੇ ਘਰੇਲੂ ਵੰਡ ਦੇ ਚਲਦਿਆਂ ਇਹ ਸੱਭ ਕੀਤਾ ਹੈ। ਦੂਜੇ ਪਾਸੇ ਹਰਜਿੰਦਰ ਸਿੰਘ ਨੇ ਦੋਸ਼ ਨਕਾਰਦਿਆਂ ਇਸ ਘਰ ਨੂੰ ਸਾਂਝੀ ਥਾਂ ਦੱਸਿਆ ਹੈ। ਉਸ ਨੇ ਕਿਹਾ ਕਿ ਉਸਦੇ ਭਰੇ ਨੇ ਇਥੇ ਗੇਟ ਲਗਾ ਕੇ ਉਸ ਦਾ ਰਸਤਾ ਰੋਕਿਆ ਸੀ, ਜਿਸ ਕਾਰਨ ਉਹ ਗੇਟ ਉਤਾਰਿਆ ਗਿਆ ਹੈ। ਦੋਵੇਂ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੱਡੇ ਭਰਾ ਸਤਨਾਮ ਸਿੰਘ ਦਾ ਇਲਜਾਮ ਹੈ ਕਿ ਸਾਡਾ ਭਰਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਜਿਸ ਕਰਕੇ ਇਹ ਸ਼ਰੇਆਮ ਗੁੰਡਾਗਰਦੀ ਕਰ ਰਿਹਾ ਹੈ। ਇਸੇ ਤਹਿਤ ਬੀਤੀ ਸ਼ਾਮ ਹਰਜਿੰਦਰ ਸਿੰਘ ਵੱਲੋਂ ਆਪਣੇ ਭਰਾ ਗੁਰਨਾਮ ਸਿੰਘ ਜੋ ਖੇਤਾਂ ਵਿੱਚ ਟਰੈਕਟਰ ਵਾਹ ਰਿਹਾ ਸੀ ਉਸਦੇ ਟਰੈਕਟਰ ਅੱਗੇ ਆਪਣਾ ਟਰੈਕਟਰ ਕਰ ਕੇ ਰੋਕਿਆ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ। ਪੀੜਤ ਪਰਿਵਾਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ਸਬੰਧੀ ਦੂਜੀ ਧਿਰ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਉਸ ਨੇ ਕਿਹਾ ਕਿ ਇਹ ਸਾਡਾ ਸਾਂਝਾ ਥਾਂ ਹੈ ਅਤੇ ਇਕ ਹੀ ਐਂਟਰੀ ਸਾਡੇ ਘਰ ਨੂੰ ਜਾਂਦੀ ਹੈ ਪਰ ਮੇਰਾ ਭਰਾ ਸਤਨਾਮ ਸਿੰਘ ਇਸ ਗੇਟ ਨੂੰ ਜਿੰਦਰਾ ਲਗਾ ਦਿੰਦਾ ਸੀ। ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਅਤੇ ਕੱਲ ਅਸੀਂ ਆਪਣੇ ਹਿੱਸੇ ਦਾ ਗੇਟ ਲਾਹ ਲਿਆ ਹੈ ਅਸੀਂ ਕੋਈ ਗੁੰਡਾਗਰਦੀ ਨਹੀਂ ਕੀਤੀ।

LEAVE A REPLY

Please enter your comment!
Please enter your name here