ਪੰਜਾਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਜਾਰੀ/ ਖਾਲਸਾ ਸਾਜਨਾ ਦਿਵਸ ਮਨਾਉਣ ਪਹੁੰਚ ਰਹੀ ਸੰਗਤ/ ਸੰਗਤਾਂ ਲਈ ਫਰੂਟ ਦੇ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ By admin - April 12, 2026 0 2 Facebook Twitter Pinterest WhatsApp ਖਾਲਸਾ ਸਾਜਨਾ ਦਿਵਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਦੀ ਆਮਦ ਜਾਰੀ ਹੈ। ਇੱਥੇ ਦੇਸ਼-ਵਿਦੇਸ਼ ਤੋਂ ਪਹਚੁੰਚਣ ਵਾਲੀ ਸੰਗਤ ਲਈ ਸੰਗਤਾਂ ਆਪ ਮੁਹਾਰੇ ਵੀ ਵੱਖ ਵੱਖ ਪ੍ਰਬੰਧ ਕਰਦੀਆਂ ਹਨ। ਇਸੇ ਤਹਿਤ ਸੰਗਤਾਂ ਲਈ ਫਰੂਟ ਦਾ ਲੰਗਰ ਲਗਾਇਆ ਗਿਆ ਹੈ। ਇਹ ਲੰਗਰ ਲਗਾਤਾਰ ਚਾਰ ਦਿਨ ਚੱਲੇਗਾ ਅਤੇ ਗੁਰੂ ਘਰ ਪੁੱਜਣ ਵਾਲੀ ਸੰਗਤ ਵੱਲੋਂ ਸੰਗਤ ਦੇ ਇਹਨਾਂ ਉਪਰਾਲਿਆਂ ਦੀ ਪ੍ਰਸ਼ੰਸ਼ਾ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਤਖਤ ਸ੍ਰੀ ਕੇਸਗੜ ਸਾਹਿਬ ਨੂੰ ਬਹੁਤ ਹੀ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਹੈ ਤਰ੍ਹਾਂ ਤਰ੍ਹਾਂ ਦੇ ਫੁੱਲ ਲਗਾਏ ਗਏ ਨੇ ਅਤੇ ਲਾਈਟਿੰਗ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਸੰਗਤ ਦੀ ਆਮਦ ਦੇ ਚਲਦਿਆਂ ਪ੍ਰਸ਼ਾਸਨ ਅਤੇ ਐਸਜੀਪੀਸੀ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।