ਫਰੀਦਕੋਟ ’ਚ ਖੜ੍ਹੀ ਕਣਕ ਨੂੰ ਲੱਗੀ ਅੱਗ/ ਖੇਤਾਂ ਖੜ੍ਹੀ ਕਣਕ ਸੜ ਸੇ ਸੁਆਹ/ ਖੰਭੇ ਤੋਂ ਸਪਾਰਕਿੰਗ ਨਾਲ ਲੱਗੀ ਅੱਗ

0
2

ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਨਜ਼ਦੀਕ ਇੱਕ ਖੇਤ ’ਚ ਲੱਗੇ ਬਿਜਲੀ ਦੇ ਖੰਬੇ ਉਤੇ ਹੀ ਸਪਾਰਕਿੰਗ ਨਾਲ ਲੱਗੀ ਅੱਗ ਨਾਲ 4 ਏਕੜ ਕਣਕ ਸੜ ਕੇ ਸੁਆਹ ਹੋ ਗਈ। ਘਟਨਾ ਤੋਂ ਬਾਅਦ ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਹਿੰਮਤ ਕਰ ਕੇ ਅੱਗ ਤੇ ਕਾਬੂ ਪਾਇਆ, ਜਿਸ ਨਾਲ ਲਾਗਲੇ ਖੇਤਾਂ ਨੂੰ ਬਚਾ ਲਿਆ ਗਿਆ ਹੈ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਬਿਜਲੀ ਮਹਿਕਮੇ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਮੌਕੇ ਤੇ ਪਹੁੰਚੇ ਬਿਜਲੀ ਮਹਿਕਮੇ ਦੇ ਮੁਲਾਜਮਾਂ ਤੇ ਕਿਸਾਨਾਂ ਵਿਚਾਲੇ ਗਰਮਾ-ਗਰਮੀ ਹੋ ਗਈ, ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ਾਂਤ ਕਰਵਾਇਆ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਖੇਤ ’ਚ ਲੱਗੇ ਟਰਾਂਸਫਾਰਮਰ ਦੇ ਸਵਿੱਚ ਦੀ ਕੋਈ ਰਿਪੇਅਰ ਚੱਲ ਰਹੀ ਸੀ ਜਿਸ ਤੋਂ ਬਿਜਲੀ ਦੀਆਂ ਤਾਰਾ ਚ ਸਪਾਰਕਿੰਗ ਹੋਈ ਅਤੇ ਅੱਗ ਦੇ ਛਿੱਟੇ ਕਣਕ ਤੇ ਆ ਡਿੱਗੇ ਜਿਸ ਨਾਲ ਫਸਲ ਨੂੰ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਚਾਰ ਏਕੜ ਫ਼ਸਲ ਬਿਲਕੁਲ ਤਬਾਹ ਹੋ ਗਈ ਪਰ ਆਸ ਪਾਸ ਦੇ ਖੇਤਾਂ ਚ ਕਿਸਾਨਾਂ ਵੱਲੋਂ ਹਿੰਮਤ ਕਰਕੇ ਅੱਗ ਲੱਗਣੋਂ ਬਚਾਅ ਲਈ। ਉਨ੍ਹਾਂ ਕਿਹਾ ਕਿ ਪੁਲਿਸ ਜਰੂਰ ਮੌੱਕੇ ਤੇ ਪੁੱਜੀ ਪਰ ਬਿਜਲੀ ਮਹਿਕਮੇ ਦਾ ਕੋਈ ਵੀ ਮੁਲਾਜ਼ਮ ਸਾਰ ਲੈਣ ਨਹੀਂ ਪੁੱਜਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਦਿਕ ਕਸਬਾ ਕਾਫ਼ੀ ਵੱਡਾ ਹੈ ਇਸ ਇਲਾਕੇ ਨੂੰ ਪੱਕੇ ਤੌਰ ਤੇ ਫਾਇਰ ਬ੍ਰਿਗੇਡ ਦੇਣੀ ਚਾਹੀਦੀ ਹੈ।

LEAVE A REPLY

Please enter your comment!
Please enter your name here