ਪੰਜਾਬ ਨਾਭਾ ਦੇ ਪਿੰਡ ਬਾਬਰਪੁਰ ਸ਼ਰਾਬ ਦੇ ਠੇਕੇ ਦੀ ਲੁੱਟ/ ਪਿਸਟਲ ਦਿਖਾ ਕੇ 27 ਹਜ਼ਾਰ ਲੁੱਟ ਕੇ ਫਰਾਰ/ ਪੁਲਿਸ ਕਰ ਰਹੀ ਜਾਂਚ By admin - April 12, 2026 0 2 Facebook Twitter Pinterest WhatsApp ਨਾਭਾ ਬਲਾਕ ਦੇ ਪਿੰਡ ਬਾਬਰਪੁਰ ਵਿਖੇ ਇੱਕ ਸ਼ਰਾਬ ਦੇ ਠੇਕੇ ਤੇ ਪਿਸਟਲ ਦੀ ਨੋਕ ’ਤੇ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਬੀਤੀ ਰਾਤ 8 ਵਜੇ ਆਏ ਨਕਾਬਪੋਸ ਲੁਟੇਰਿਆਂ ਠੇਕੇ ਦੇ ਕਰਿੰਦੇ ਤੋਂ ਪਿਸਟਲ ਦਿਖਾ ਕੇ 27000 ਨਗਦੀ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਪਹਿਲਾਂ ਗੇਟ ਖੋਲਣ ਨੂੰ ਕਿਹਾ ਅਤੇ ਜਦੋਂ ਉਸ ਨੇ ਗੇਟ ਨਹੀਂ ਖੋਲਿਆ ਤਾਂ ਲੋਹੇ ਦੀ ਰਾਡ ਨਾਲ ਅੰਦਰ ਲੱਗਿਆ ਤਾਲਾ ਤੋੜ ਦਿੱਤਾ ਅਤੇ ਅੰਦਰ ਦਾਖਲ ਹੋ ਕੇ ਪੈਸਿਆਂ ਦਾ ਗੱਲਾਂ ਖੋਹ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜਮਾਂ ਨੂੰ ਟਰੇਸ ਕਰਨ ਲਈ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਠੇਕੇ ਦੇ ਕਰਿੰਦੇ ਅਖਿਲੇਸ਼ ਪਾਲ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀ ਆਏ ਅਤੇ ਇੱਕ ਵਿਅਕਤੀ ਗੱਡੀ ਵਿੱਚ ਬੈਠਾ ਸੀ। ਮੈਨੂੰ ਇੰਜ ਜਾਪਿਆ ਕਿ ਉਹ ਸ਼ਰਾਬ ਲੈਣ ਲਈ ਆਏ ਹਨ। ਜਦੋਂ ਉਹਨਾਂ ਨੇ ਮੇਰੇ ਤੇ ਸਿੱਧਾ ਹੀ ਪਿਸਟਲ ਤਾਣ ਦਿੱਤਾ ਅਤੇ ਮੈਂ ਡਰ ਗਿਆ। ਉਨ੍ਹਾਂ ਵੱਲੋਂ ਅੰਦਰ ਲੱਗੇ ਤਾਲੇ ਤੇ ਰਾੜ ਮਾਰ ਕੇ ਤਾਲਾ ਵੀ ਤੋੜ ਦਿੱਤਾ, ਅਤੇ ਅੰਦਰ ਗੱਲੇ ਵਿੱਚ 27 ਹਜ਼ਾਰ ਰੁਪਿਆ ਪੈਸਿਆਂ ਦੇ ਗੱਲੇ ਸਮੇਤ ਲੈ ਗਏ ਅਤੇ ਮੈਂ ਰੌਲਾ ਵੀ ਪਾਇਆ ਪਰ ਉਹ ਪੰਜ ਮਿੰਟਾਂ ਵਿੱਚ ਹੀ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ। ਪਿੰਡ ਵਾਸੀਆਂ ਅੰਦਰ ਘਟਨਾ ਤੋਂ ਬਾਅਦ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਦੇ ਦੱਸਣ ਮੁਤਾਬਕ ਇਲਾਕੇ ਵਿਚ ਲੁੱਟ-ਖੋਹ ਤੇ ਚੋਰੀਆਂ ਘਟਨਾਵਾਂ ਵੱਧ ਰਹੀਆਂ ਨੇ। ਚੋਰਾ ਨੇ ਅਜਿਹੀ ਹੀ ਇਕ ਹੋਰ ਘਟਨਾ ਨੂੰ ਅੰਜ਼ਾਮ ਦਿੰਦਿਆਂ ਮੋਟਰਾਂ ਦੀ ਦੁਕਾਨ ’ਤੇ ਧਾਵਾ ਬੋਲਿਆ ਹੈ। ਇਥੋਂ ਚੋਰ ਤਿੰਨ ਮੋਟਰਾਂ ਅਤੇ ਤਾਂਬਾ ਲੈ ਗਏ ਅਤੇ ਲੱਖਾਂ ਰੁਪਏ ਦਾ ਨੁਕਸਾਨ ਕਰ ਗਏ। ਲੋਕਾਂ ਨੇ ਪ੍ਰਸ਼ਾਸਨ ਤੋਂ ਅਜਿਹੀਆਂ ਘਟਨਾਵਾਂ ਵਿਚ ਸ਼ਾਮਲ ਮੁਲਜਮਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਹੈ। ਦੰਦਰਾਲਾ ਢੀਡਸਾ ਚੌਂਕੀ ਇੰਚਾਰਜ ਮਨਜਿੰਦਰ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਦੋਸ਼ੀਆਂ ਨੂੰ ਛੇਤੀ ਹੀ ਫੜ ਕੇ ਸਲਾਖਾ ਪਿਛੇ ਸੁੱਟਿਆ ਜਾਵੇਗਾ।