ਨੰਗਲ ’ਚ ਅੰਬ ਵਪਾਰੀਆਂ ਦੇ ਤੇਜ਼ ਨੇ ਤੋੜੇ ਸੁਪਨੇ/ ਤੇਜ਼ ਹਨੇਰੀ ਦੀ ਭੇਂਟ ਚੜ੍ਹੀ ਅੰਬਾਂ ਦੀ ਫ਼ਸਲ/ ਬਾਗ ਠੇਕੇਦਾਰਾਂ ਨੇ ਆਰਥਿਕਾ ਸਹਾਇਤਾ ਦੀ ਕੀਤੀ ਅਪੀਲ

0
6

ਬੀਤੀ ਰਾਤ ਚੱਲੀ ਤੇਜ਼ ਹਨੇਰੀ ਤੇ ਬਾਰਿਸ਼ ਨੇ ਅੰਬ ਅਤੇ ਇਲੀਚੀ ਦੇ ਬਾਗਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਐ। ਖਾਸ ਕਰ ਕੇ ਅੰਬਾਂ ਦੇ ਬਾਗਾਂ ਦੇ ਠੇਕਾ ਲੈਣ ਵਾਲੇ ਵਪਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਾਂ ਨੰਗਲ ਇਲਾਕੇ ਵਿਚ ਅੰਬਾਂ ਦੇ ਬਾਗਾਂ ਦਾ ਠੇਕਾ ਲੈਣ ਵਾਲੇ ਵਪਾਰੀਆਂ ਦਾ ਕਹਿਣਾ ਐ ਕਿ ਉਨ੍ਹਾਂ ਨੇ ਇਕ ਕਰੋੜ 10 ਲੱਖ ਰੁਪਏ ਵਿਚ ਅੰਬਾਂ ਦੇ ਬਾਗਾਂ ਦਾ ਠੇਕਾ ਲਿਆ ਸੀ ਪਰ ਬੀਤੀ ਰਾਤ ਆਈ ਤੇਜ਼ ਮੀਂਹ ਹਨੇਰੀ ਨੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਕਰ ਦਿੱਤਾ ਨੇ। ਇਸ ਕੁਦਰਤੀ ਮਾਰ ਕਾਰਨ ਦਰੱਖਤਾਂ ਤੇ ਲੱਗੇ ਅੰਬ ਤੇ ਇਲੀਚੀ ਦੇ ਫਲ ਟੁੱਟ ਕੇ ਧਰਤੀ ਤੇ ਡਿੱਗ ਗਏ ਨੇ। ਹਾਲਤ ਇਹ ਐ ਕਿ ਹੁਣ ਦਰੱਖਤਾਂ ਤੇ ਪੱਤੇ ਵੱਧ ਜਦਕਿ ਫਲ ਬਹੁਤ ਘੱਟ ਦਿਖਾਈ ਦੇ ਰਹੇ ਨੇ ਅਤੇ ਹੇਠਾਂ ਕੱਚੇ ਫਲ ਦੇ ਢੇਰ ਲੱਗ ਗਏ ਨੇ। ਠੇਕੇਦਾਰਾਂ ਦੇ ਦੱਸਣ ਮੁਤਾਬਕ ਪਿਛਲੇ ਸਾਲ ਵੀ ਕਾਫੀ ਨੁਕਸਾਨ ਸਹਿਣਾ ਪਿਆ ਸੀ ਅਤੇ ਇਸ ਵਾਰ ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਹੋਣ ਦੀ ਉਮੀਦ ਸੀ ਪਰ ਬੀਤੇ ਰਾਤ ਪਏ ਮੀਂਹ ਤੇ ਤੇਜ਼ ਹਨੇਰੀ ਨੇ ਉਨ੍ਹਾਂ ਦੀਆਂ ਉਮੀਦਾਂ ਦੇ ਪਾਣੀ ਫੇਰ ਦਿੱਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਤਨਵੀਰ ਅਤੇ ਮੁਹੰਮਦ ਅਸਲਮ ਦੱਸਿਆ ਕਿ ਉਨ੍ਹਾਂ ਨੇ ਅੰਬ ਅਤੇ ਅਲਿਚੀ ਦੇ ਬਾਗ ਨੂੰ ਇਕ ਕਰੋੜ 10 ਲੱਖ ਰੁਪਏ ਕੀਮਤ ਤੇ ਪੰਜ ਸਾਲਾਂ ਲਈ ਠੇਕੇ ‘ਤੇ ਲਿਆ ਸੀ ਪਰ ਬੀਤੀ ਰਾਤ ਤੇਜ਼ ਮੀਂਹ ਹਨੇਰੀ ਕਾਰਨ ਸਾਰੀ ਫਸਲ ਬਰਬਾਦ ਹੋ ਗਈ ਐ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਮਾਰ ਕਾਰਨ 35 ਤੋਂ 40 ਲੱਖ ਦਾ ਨੁਕਸਾਨ ਹੋਇਆ ਐ।  ਉਨ੍ਹਾਂ ਨੇ NFL ਅਧਿਕਾਰੀਆਂ ਤੋਂ ਹੋਏ ਨੁਕਸਾਨ ਦੇ ਬਦਲੇ ਕੁਝ ਰਾਹਤ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here