Uncategorized ਜਲੰਧਰ ਦੇ ਨਾਮਦੇਵ ਚੌਂਕ ’ਚ ਸ਼ਟਰਿੰਗ ਡਿੱਗਣ ਕਾਰਨ ਵਾਹਨਾਂ ਦਾ ਨੁਕਸਾਨ/ ਲਪੇਟ ’ਚ ਆਈਆਂ ਮਾਲ ਦੇ ਬਾਹਰ ਖੜ੍ਹੀਆਂ ਕਾਰਾਂ/ ਜਾਨੀ ਨੁਕਸਾਨ ਤੋ ਬਚਾਅ, ਨੁਕਸਾਨ ਦੀ ਭਰਪਾਈ ਦੀ ਉੱਠੀ ਮੰਗ By admin - May 25, 2025 0 9 Facebook Twitter Pinterest WhatsApp ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ ਜਲੰਧਰ ਸ਼ਹਿਰ ਅੰਦਰ ਕਾਰਾਂ ਨੂੰ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਤੇਜ਼ ਹਨੇਰੀ ਕਾਰਨ ਸਥਾਨਕ ਨਾਮਦੇਵ ਚੌਂਕ ਨੇੜੇ ਸਥਿਤ ਇਕ ਮਾਲ ਦੇ ਬਾਹਰ ਲੋਹੇ ਦੀ ਸ਼ਟਰਿੰਗ ਡਿੱਗ ਗਈ, ਜਿਸ ਲਪੇਟ ਵਿਚ ਕਾਰਨ ਕਈ ਕਾਰਾਂ ਆ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਵਿਚ ਆਏ ਸਖਸ ਨੇ ਦੱਸਿਆ ਕਿ ਉਸ ਨੇ ਪਰਚੀ ਕਟਵਾ ਕੇ ਕਾਰ ਪਾਰਕ ਕੀਤੀ ਸੀ ਪਰ ਉਹ ਜਿਉਂ ਹੀ ਕਾਰ ਵਿਚੋਂ ਬਾਹਰ ਗਿਆ ਤਾਂ ਹਨੇਰੀ ਕਾਰਨ ਲੋਹੇ ਦੀ ਸ਼ਟਰਿੰਗ ਕਾਰ ਦੇ ਉਪਰ ਡਿੱਗ ਗਈ। ਇਸ ਹਾਦਸੇ ਵਿਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਪਰ ਉਸ ਦੀ 9 ਮਹੀਨੇ ਪਹਿਲਾਂ ਖਰੀਦੀ ਮਹਿੰਗੀ ਕਾਰ ਚਕਨਾਚੂਰ ਹੋ ਗਈ ਐ। ਪੀੜਤ ਨੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਦੱਸਣਯੋਗ ਐ ਕਿ ਮਹਾਨਗਰੀ ਵਿਚ ਦੇਰ ਸ਼ਾਮ ਆਏ ਤੇਜ਼ ਹਨ੍ਹੇਰੀ-ਤੂਫ਼ਾਨ ਕਈ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ ਐ। ਇਸ ਹਨੇਰੀ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਦੀ ਵੀ ਖਬਰ ਐ। ਹਨੇਰੀ-ਤੂਫ਼ਾਨ ਦੌਰਾਨ ਹਵਾਵਾਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਦੋਪਹੀਆ ਵਾਹਨ ਚਲਾਉਣਾ ਸੰਭਵ ਨਹੀਂ ਹੋ ਰਿਹਾ ਸੀ। ਉਥੇ ਹੀ ਹਨੇਰੀ ਕਾਰਨ ਆਸਮਾਨ ਵਿਚ ਮਿੱਟੀ ਦਾ ਗੁਬਾਰ ਵੇਖਣ ਨੂੰ ਮਿਲਿਆ। ਇਸ ਤੋਂ ਬਾਅਦ ਤੇਜ਼ ਬਾਰਿਸ਼ ਨੇ ਮਿੱਟੀ ਭਰੇ ਗੁਬਾਰ ਤੋਂ ਰਾਹਤ ਦਿਵਾਈ ਪਰ ਬਾਰਿਸ਼ ਦੇ ਨਾਲ ਹਵਾਵਾਂ ਦੀ ਤੇਜ਼ੀ ਕਾਰਨ ਮੁਸ਼ਕਿਲਾਂ ਉਠਾਉਣੀਆਂ ਪਈਆਂ। ਹਨ੍ਹੇਰੀ-ਤੂਫ਼ਾਨ ਦੇ ਕਹਿਰ ਨਾਲ ਦਰਜਨਾਂ ਥਾਵਾਂ ’ਤੇ ਦਰੱਖ਼ਤ ਡਿੱਗਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਇਸ ਕਾਰਨ ਕਈ ਥਾਵਾਂ ’ਤੇ ਰਸਤੇ ਬੰਦ ਹੋਏ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਅੱਧਾ ਦਰਜਨ ਤੋਂ ਜ਼ਿਆਦਾ ਫੀਡਰ ਪ੍ਰਭਾਵਿਤ ਹੋਏ, ਜਿਸ ਕਾਰਨ ਕਈ ਘੰਟਿਆਂ ਤਕ ਸ਼ਹਿਰ ਵਿਚ ਬਲੈਕਆਊਟ ਰਿਹਾ। ਦੇਰ ਰਾਤ 7 ਵਜੇ ਹਨ੍ਹੇਰੀ-ਤੂਫ਼ਾਨ ਸ਼ੁਰੂ ਹੋਣ ਤੋਂ ਬਾਅਦ ਅਹਿਤਿਆਤ ਵਜੋਂ ਬਿਜਲੀ ਬੰਦ ਕਰ ਦਿੱਤੀ ਗਈ ਪਰ ਪਾਵਰ ਸਿਸਟਮ ਨੂੰ ਨੁਕਸਾਨ ਹੋਣ ਕਾਰਨ ਕਈ ਇਲਾਕਿਆਂ ਵਿਚ ਦੇਰ ਰਾਤ ਖ਼ਬਰ ਲਿਖਣ ਤਕ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ। ਉਥੇ ਹੀ ਹਨ੍ਹੇਰੀ ਤੋਂ ਬਾਅਦ ਤੇਜ਼ ਬਾਰਿਸ਼ ਨਾਲ ਕਈ ਥਾਵਾਂ ’ਤੇ ਪਾਣੀ ਭਰਨ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਰਾਤ ਲਗਭਗ 10 ਵਜੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਗਈ ਸੀ। ਉਥੇ ਹੀ ਵੱਖ-ਵੱਖ ਥਾਵਾਂ ’ਤੇ ਦੇਰ ਰਾਤ ਰਿਪੇਅਰ ਦਾ ਕੰਮ ਜਾਰੀ ਰਿਹਾ। ਬੱਤੀ ਗੁੱਲ ਹੋਣ ਤੋਂ ਬਾਅਦ ਇਨਵਰਟਰ ਵੀ ਜਵਾਬ ਦੇ ਗਏ ਅਤੇ ਲੋਕਾਂ ਨੂੰ ਗਰਮੀ ਵਿਚ ਬੇਹਾਲ ਹੋਣਾ ਪਿਆ। ਇਸੇ ਲੜੀ ਵਿਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਕਈ ਇਲਾਕਿਆਂ ਵਿਚ ਘੋਰ ਹਨੇਰਾ ਛਾ ਗਿਆ। ਆਲਮ ਇਹ ਰਿਹਾ ਕਿ 5 ਘੰਟਿਆਂ ਤਕ ਬੱਤੀ ਗੁੱਲ ਰਹਿਣ ਕਾਰਨ ਇਨਵਰਟਰ ਕੰਮ ਕਰਨਾ ਬੰਦ ਕਰ ਗਏ ਅਤੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣਾ ਸ਼ੁਰੂ ਹੋ ਗਿਆ। ਲੋਕਾਂ ਦਾ ਕਹਿਣਾ ਸੀ ਕਿ ਪਾਵਰਕਾਮ ਨੂੰ ਅਜਿਹੇ ਸਿਸਟਮ ਦੀ ਸਥਾਪਨਾ ਕਰਨੀ ਚਾਹੀਦੀ ਹੈ, ਜਿਸ ਨਾਲ ਫਾਲਟ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕੀਤਾ ਜਾ ਸਕੇ।