ਪੰਜਾਬ ਮੋਗਾ ’ਚ ਤੇਜ਼ ਹਨੇਰੀ ਤੇ ਗੜੇਮਾਰੀ ਦਾ ਕਹਿਰ/ ਕਣਕ ਦੀ ਫ਼ਸਲ ਦਾ ਹੋਇਆ ਭਾਰੀ ਨੁਕਸਾਨ/ ਸ਼ਹਿਰ ਅੰਦਰ ਵੀ ਜਲ ਥਲ, ਕਿਸਾਨਾਂ ’ਚ ਚਿੰਤਾ By admin - April 8, 2026 0 2 Facebook Twitter Pinterest WhatsApp ਮੋਗਾ ਵਿੱਚ ਅੱਜ ਰਾਤ ਹੋਈ ਭਾਰੀ ਬਾਰਿਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਦੇਰ ਸ਼ਾਮ ਤੱਕ ਚੱਲੀ ਹਨੇਰੀ ਨੇ ਖੇਤਾਂ ਵਿੱਚ ਖੜੀ ਕਣਕ ਅਤੇ ਸਰੋਂ ਦੀਆਂ ਫਸਲਾਂ ਨੂੰ ਜ਼ਮੀਨ ਨਾਲ ਲਾ ਦਿੱਤਾ। ਕਈ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਝੋਕਿਆਂ ਕਾਰਨ ਫਸਲਾਂ ਪੂਰੀ ਤਰ੍ਹਾਂ ਵਿਛ ਗਈਆਂ, ਜਿਸ ਨਾਲ ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਵਿੱਚ ਲਗਭਗ 1 ਲੱਖ 76 ਹਜ਼ਾਰ ਹੈਕਟੇਅਰ ਵਿੱਚ ਕਣਕ ਦੀ ਬੀਜਾਈ ਹੋਈ ਹੈ ਅਤੇ ਵਿਸਾਖੀ ਦੇ ਮੌਕੇ ‘ਤੇ ਕਟਾਈ ਸ਼ੁਰੂ ਹੋਣੀ ਸੀ ਪਰ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਖੇਤਾਂ ਵਿੱਚ ਵਿਛੀ ਫਸਲ ਕਾਰਨ ਨਾ ਸਿਰਫ ਪੈਦਾਵਾਰ ਘਟੇਗੀ, ਸਗੋਂ ਕਟਾਈ ਦੌਰਾਨ ਵੀ ਵੱਧ ਮਿਹਨਤ ਅਤੇ ਖਰਚਾ ਕਰਨਾ ਪਵੇਗਾ। ਉੱਧਰ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਵਿੱਚ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਕਿਸਾਨ ਹੋਰ ਵੀ ਚਿੰਤਿਤ ਹਨ।