ਫਾਜਿਲਕਾ ਪੁਲਿਸ ਨੇ ਸੁਲਝਾਇਆ ਚੋਰੀ ਦਾ ਮਾਮਲਾ/ ਗਹਿਣੇ, ਹਥਿਆਰ ਤੇ ਨਕਦੀ ਸਮੇਤ ਦੋ ਕਾਬੂ/ 27 ਮਾਰਚ ਨੂੰ ਘਰ ਅੰਦਰ ਅੰਜ਼ਾਮ ਦਿੱਤੀ ਵਾਰਦਾਤ

0
2

ਫਾਜਿਲਕਾ ਪੁਲਿਸ ਨੇ ਬੀਤੀ 27 ਮਾਰਚ ਨੂੰ ਫਾਜਿਲਕਾ ਦੀ ਅਹੂਜਾ ਗਲੀ ਵਿਚ ਇਕ ਘਰ ਵਿਚੋਂ ਹੋਈ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਜਾਣਕਾਰੀ ਅਨੁਸਾਰ ਵਰੁਣ ਡੋਡਾ ਪੁੱਤਰ ਕੁਵਿੰਦਰ ਕੁਮਾਰ ਦੇ ਘਰੋਂ ਚੋਰ 20 ਲੱਖ ਕੀਮਤ ਦੇ ਗਹਿਣੇ, 5 ਲੱਖ ਨਕਦੀ, ਲਾਇਸੰਸੀ ਪਿਸਟਲ ਤੇ ਮੈਗਜੀਨ ਚੋਰ ਹੋ ਗਏ ਸੀ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੀ ਭਾਲ ਆਰੰਭੀ। ਪੁਲਿਸ ਨੇ ਦੋ ਚੋਰਾਂ ਨੂੰ ਟਰੇਸ ਕਰ ਕ ਉਨ੍ਹਾਂ ਦੇ ਕਬਜੇ ਵਿਚੋਂ 20 ਲੱਖ ਦੇ ਗਹਿਣੇ, 1 ਪਿਸਟਲ ਅਤੇ 2 ਲੱਖ 81 ਹਜਾਰ ਰੁਪਏ ਨਗਦੀ ਬਰਾਮਦ ਕੀਤੀ ਹੈ। ਮੁਲਜਮਾਂ ਦੀ ਪਛਾਣ ਬੰਟੀ ਪੁੱਤਰ ਜੋਧ ਰਾਮ, ਸੰਨੀ ਪੁੱਤਰ ਬੰਤਾ ਰਾਮ ਦੋਵੇਂ  ਵਾਸੀ ਆਵਾ ਬਸਤੀ ਫਿਰੋਜਪੁਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮਿਤੀ 27.03.2026 ਨੂੰ ਵਰੁਣ ਡੋਡਾ ਪੁੱਤਰ ਕੁਵਿੰਦਰ ਕੁਮਾਰ ਵਾਸੀ ਅਹੂਜਾ ਗਲੀ ਫਾਜ਼ਿਲਕਾ ਦੇ ਘਰ ਨਾਮਾਲੂਮ ਚੋਰਾਂ ਵੱਲੋਂ ਕਰੀਬ 20 ਲੱਖ ਰੁਪਏ ਦੇ ਜੈਵਰਾਤ ਸੋਨਾ/ਚਾਂਦੀ, ਉਸਦਾ ਲਾਇਸੰਸੀ ਪਿਸਟਲ ਅਤੇ 5 ਲੱਖ ਰੁਪਏ ਨਗਦੀ ਚੋਰੀ ਹੋਈ ਸੀ, ਜਿਸ ਉਤੇ ਮੁਕੱਦਮਾ ਨੰਬਰ 55 ਮਿਤੀ 28.03.2026 ਅ/ਧ 331(4),305 ਬੀ.ਐਨ.ਐਸ ਥਾਣਾ ਸਿਟੀ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਸੀ।
ਪੁਲਿਸ ਨੇ ਦੋਸ਼ੀਆਂ ਦੇ ਭਾਲ ਲਈ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਹੋਇਆਂ ਚੋਰੀ ਕਰਨ ਵਾਲੇ ਬੰਟੀ ਪੁੱਤਰ ਜੋਧ ਰਾਮ ਵਾਸੀ ਆਵਾ ਬਸਤੀ ਫਿਰੋਜਪੁਰ ਅਤੇ ਸੰਨੀ ਪੁੱਤਰ ਬੰਤਾ ਰਾਮ ਵਾਸੀ ਆਵਾ ਬਸਤੀ ਫਿਰੋਜਪੁਰ ਨੂੰ ਟਰੇਸ ਕਰਨ ਉਪਰੰਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਇਆ ਮਾਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੌਰਾਨੇ ਤਫਤੀਸ਼ ਇਹ ਸਾਹਮਣੇ ਆਇਆ ਹੈ ਕਿ ਬੰਟੀ ਦੇ ਖਿਲਾਫ ਪਹਿਲਾਂ ਵੀ ਚੋਰੀ ਅਤੇ ਐਨ.ਡੀ.ਪੀ.ਐਸ ਐਕਟ ਦੇ ਵੱਖ-ਵੱਖ ਜਿਲਿਆ ਵਿੱਚ 11 ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਮੁਲਜਮਾਂ ਤੋਂ ਅਗਲੇਰੀ ਪੁਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here