Uncategorized ਫਤਹਿਗੜ੍ਹ ਚੂੜੀਆਂ ’ਚ ਕਣਕ ਦੇ ਨਾੜ ਨੂੰ ਲੱਗੀ ਅੱਗ ਦਾ ਕਹਿਰ/ ਗੁੱਜਰ ਪਰਿਵਾਰ ਦੇ ਡੇਰੇ ਦਾ ਅੱਗ ਕਾਰਨ ਹੋਇਆ ਭਾਰੀ ਨੁਕਸਾਨ/ ਰੇਹੜਾ, ਘੋੜਾ, ਬੱਕਰੀਆਂ, ਕੁੱਤਾ ਤੇ ਸਾਰਾ ਸਾਮਾਨ ਸੜ ਕੇ ਸੁਆਹ By admin - May 25, 2025 0 12 Facebook Twitter Pinterest WhatsApp ਫਤਹਿਗੜ੍ਹ ਚੂੜੀਆਂ ਦੇ ਅਜਨਾਲਾ ਰੋਡ ਤੇ ਕਣਕ ਦੇ ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਗੁੱਜਰਾਂ ਦੇ ਡੇਰੇ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਐ। ਮੌਕੇ ਤੋਂ ਅੱਗ ਤੇ ਤਾਂਡਵ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਐ ਨੇ। ਅੱਗ ਨਾਲ ਗੁੱਜਰ ਪਰਿਵਾਰ ਦਾ ਪੂਰਾ ਡੇਰਾ ਸੜ ਕੇ ਸੁਆਹ ਹੋ ਗਿਆ ਐ। ਅੱਗ ਨਾਲ ਇਕ ਰੇਹੜੇ ਤੋਂ ਇਲਾਵਾ ਇਕ ਘੋੜਾ, ਕਈ ਬੱਕਰੀਆਂ ਅਤੇ ਇਕ ਕੁੱਤਾ ਜਿਊਂਦਾ ਸੜ ਗਿਆ ਐ। ਇਸ ਤੋਂ ਇਲਾਵਾ ਘਰ ਦਾ ਸਾਰਾ ਸਮਾਨ ਤੇ ਗਹਿਣੇ-ਗੱਟੇ ਵੀ ਅੱਗ ਦੀ ਭੇਂਟ ਚੜ੍ਹ ਗਏ ਨੇ। ਅੱਗ ਲੱਗਣ ਦੀ ਵਜ੍ਹਾ ਨਾੜ ਨੂੰ ਲੱਗੀ ਅੱਗ ਮੰਨਿਆ ਜਾ ਰਿਹਾ ਐ, ਜੋ ਤੇਜ਼ ਹਨੇਰੀ ਕਾਰਨ ਬੇਕਾਬੂ ਹੋ ਕੇ ਗੁੱਜਰਾਂ ਦੇ ਡੇਰੇ ਤਕ ਪਹੁੰਚ ਗਈ। ਖਬਰਾਂ ਮੁਤਾਬਕ ਗੁਜਰ ਪਰਿਵਾਰ ਕੋਲ ਮੱਝਾਂ ਹੀ ਬਚੀਆਂ ਨੇ ਬਾਕੀ ਸਾਰਾ ਕੁੱਝ ਬਰਬਾਦ ਹੋ ਗਿਆ ਐ। ਉਧਰ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹ ਕਿ ਅੱਗ ਨਾਲ ਜਿੱਥੇ ਜੀਵ-ਜੰਤੂਆਂ ਤੇ ਰੁੱਖਾਂ ਦਾ ਭਾਰੀ ਨੁਕਸਾਨ ਹੁੰਦਾ ਐ ਉੱਥੇ ਹੀ ਅਜਿਹੀ ਹਾਦਸੇ ਵੀ ਵਾਪਰ ਜਾਂਦੇ ਨੇ। ਇਸ ਤੋਂ ਇਲਾਵਾ ਵਾਤਾਵਰਣ ਨੂੰ ਵੀ ਭਾਰੀ ਹਾਨੀ ਪਹੁੰਚਦੀ ਐ। ਉਨ੍ਹਾਂ ਕਿਸਾਨਾਂ ਨੂੰ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਐ।