ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਲਾਪਤਾ ਬੱਚੇ ਬਰਾਮਦ/ ਯੂਪੀ ਤੋਂ ਲਾਪਤਾ ਹੋਏ ਸੀ ਚਾਰ ਨਾਬਾਲਿਗ ਬੱਚੇ/ ਯੂਪੀ ਪੁਲਿਸ ਦੀ ਇਤਲਾਹ ’ਤੇ ਹੋਈ ਬਰਾਮਦਗੀ By admin - April 7, 2026 0 2 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਯੂਪੀ ਦੇ ਗਾਜੀਆਬਾਦ ਤੋਂ ਲਾਪਤਾ ਹੋਏ ਚਾਰ ਨਾਬਾਲਿਗ ਬੱਚਿਆਂ ਨੂੰ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਯੂਪੀ ਦੇ ਜ਼ਿਲਾ ਗਾਜ਼ੀਆਬਾਦ ਦੀ ਪੁਲਿਸ ਵੱਲੋਂ ਕਮਿਸ਼ਨਰਏਟ ਪੁਲਿਸ ਅੰਮ੍ਰਿਤਸਰ ਨੂੰ ਇਤਲਾਹ ਦਿੱਤੀ ਗਈ ਕਿ ਉਹਨਾਂ ਦੇ ਇਲਾਕਾ ਵਿੱਚੋਂ ਚਾਰ ਨਾਬਾਲਗ ਬੱਚੇ ਗਾਇਬ ਹੋਏ ਹਨ, ਜਿਨ੍ਹਾਂ ਦੇ ਅੰਮ੍ਰਿਤਸਰ ਵਿਚ ਹੋਣ ਦੀ ਸੰਭਾਵਨਾ ਹੈ। ਕਮਿਸ਼ਨਰਏਟ ਪੁਲਿਸ, ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲਿਸ ਟੀਮਾਂ ਬਣਾ ਕਿ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਅਤੇ ਸਖਤ ਮਿਹਨਤ ਸਦਕਾ ਥਾਣਾ ਮੋਹਕਮਪੁਰਾ ਦੀ ਪੁਲਿਸ ਵੱਲੋਂ ਚਾਰ ਨਾਬਾਲਗ ਬੱਚਿਆਂ ਬਰਾਮਦ ਕਰ ਕੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ। ਗਾਇਬ ਹੋਏ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ।