ਪਟਿਆਲਾ ਦੇ ਪਿੰਡ ਡਕਾਲਾ ’ਚ ਕਣਕ ਨੂੰ ਅੱਗ/ ਅੱਗ ਦੀ ਭੇਂਟ ਚੜ੍ਹੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ/ ਬਿਜਲੀ ਮਹਿਕਮੇ ’ਤੇ ਅਣਗਹਿਲੀ ਦੇ ਲੱਗੇ ਇਲਜਾਮ

0
2

ਪਟਿਆਲਾ ਦੇ ਪਿੰਡ ਡਕਾਲਾ ਵਿਖੇ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਬਿਜਲੀ ਦੇ ਤਾਰਾਂ ਵਿਚੋਂ ਨਿਕਲੀ ਚੰਗਿਆੜੀ ਨਾਲ ਲੱਗੀ ਅੱਗ ਨਾਲ ਕਿਸਾਨ ਦੀ 7 ਏਕੜ ਕਣਕ ਸੜ ਕੇ ਸੁਆਹ ਹੋ ਗਈ। ਮੌਕੇ ਤੇ ਮੌਜੂਦ ਕਿਸਾਨਾਂ ਦਾ ਇਲਜਾਮ ਹੈ ਕਿ ਬਿਜਲੀ ਮਹਿਕਮੇ ਨੇ ਕਣਕ ਦੀ ਪੱਕੀ ਫਸਲ ਦੇ ਮੱਦੇਨਜ਼ਰ ਦਿਨ ਵੇਲੇ ਬਿਜਲੀ ਸਪਲਾਈ ਬੰਦ ਰੱਖਣ ਦੇ ਹੁਕਮ ਕੀਤੇ ਹੋਏ ਨੇ ਪਰ ਪਿੰਡ ਡਕਾਲਾ ਵਿਖੇ ਇਕ ਫੈਕਟਰੀ ਨੂੰ ਜਾਂਦੀ ਲਾਈਨ ਵਿਚ ਮਿਲੀਭੁਗਤ ਨਾਲ ਬਿਜਲੀ ਛੱਡੀ ਹੋਈ ਸੀ, ਜਿਸ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਘਟਨਾ ਲਈ ਜ਼ਿੰਮੇਵਾਰ ਬਿਜਲੀ ਮਹਿਕਮਾ ਤੇ ਫੈਕਟਰੀ ਤੋਂ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here