ਪੰਜਾਬ ਅਬੋਹਰ ’ਚ ਵਕੀਲ ’ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਹਮਲਾ/ ਜੀਜੇ ਨੇ ਰਾਡ ਮਾਰ ਕੇ ਤੋੜੀ ਬਾਂਹ/ ਬਾਰ ਐਸੋਸੀਏਸ਼ਨ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ By admin - April 6, 2026 0 2 Facebook Twitter Pinterest WhatsApp ਅਬੋਹਰ ਬਾਰ ਐਸੋਸੀਏਸ਼ਨ ਦੀ ਮੈਂਬਰ ਮਹਿਲਾ ਵਕੀਲ ਆਭਾ ਬਾਘਲਾ ਨੇ ਆਪਣੇ ਭੈਣ ਅਤੇ ਉਸ ਦੇ ਘਰਵਾਲੇ ‘ਤੇ ਰਾਡ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਉਸਦੀ ਬਾਂਹ ਟੁੱਟ ਗਈ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਆਬਾ ਬਾਘਲਾ ਦੇ ਦੱਸਣ ਮੁਤਾਬਕ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਆਪਣੀ ਭੈਣ ਨਾਲ ਜਾਇਦਾਦ ਨੂੰ ਲੈ ਕੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਉਹ ਆਪਣੀ ਦੁਕਾਨ ਵਿਚ ਮੌਜੂਦ ਸੀ, ਜਿੱਥੇ ਉਸ ਦੇ ਜੀਜੇ ਦਿਨੇਸ਼ ਨੇ ਉਸ ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਬਾਂਹ ਟੁੱਟ ਗਈ ਹੈ। ਪੀੜਤਾ ਦੇ ਹੱਕ ਵਿਚ ਨਿਤਰੇ ਵਕੀਲ ਭਾਈਚਾਰੇ ਨੇ ਪੁਲਿਸ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਮੰਗੀ ਹੈ। ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਕਾਰਵਾਈ ਵਿਚ ਦੇਰੀ ਹੋਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਹਸਪਤਾਲ ਵਿਚ ਇਲਾਜ ਅਧੀਨ ਮ੍ਰਿਤਕ ਸੁਨੀਲ ਕੁਮਾਰ ਦੀ ਧੀ ਆਭਾ ਬਾਘਲਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ 14 ਸਾਲ ਪਹਿਲਾਂ ਹੋਈ ਸੀ, ਅਤੇ ਉਸਦੀ ਮਾਂ ਦੀ ਵੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਉਸਦਾ ਆਪਣੀ ਭੈਣ ਸਾਕਸ਼ੀ ਅਤੇ ਜੀਜੇ ਦਿਨੇਸ਼ ਨਾਲ ਜਾਇਦਾਦ ਦਾ ਵਿਵਾਦ ਹੈ, ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਆਭਾ ਬਾਘਲਾ ਨੇ ਦੱਸਿਆ ਕਿ ਉਸਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਦੁਕਾਨ ਹੈ। ਉਹ ਐਤਵਾਰ ਨੂੰ ਉੱਥੇ ਗਈ। ਇਸ ਦੌਰਾਨ, ਉਸਦਾ ਜੀਜਾ ਦਿਨੇਸ਼ ਪਹੁੰਚਿਆ ਅਤੇ ਰਾਡ ਨਾਲ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਬਾਂਹ ਟੁੱਟ ਗਈ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿਚ ਪੀੜਤਾ ਦਾ ਹਾਲ ਜਾਣਨ ਲਈ ਸਾਥੀ ਵਕੀਲਾਂ ਸਮੇਤ ਪਹੁੰਚੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਕੀਲ ‘ਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਿੰਸਾ ਦਾ ਸਹਾਰਾ ਲੈਣ ਲਈ ਮਜਬੂਰ ਹੋਣਗੇ।