ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਘੇਰੀ ਹਿਮਾਚਲ ਸਰਕਾਰ/ ਪੰਜਾਬ ਦੇ ਵਾਹਨਾਂ ’ਤੇ ਐਂਟਰੀ ਟੈਕਸ ਦਾ ਕੀਤਾ ਵਿਰੋਧ/ ਜਵਾਬੀ ਟੈਕਸ ਲਾਉਣ ਦੀ ਚਿਤਾਵਨੀ

0
3

ਹਿਮਾਚਲ ਪ੍ਰਦੇਸ਼ ਵੱਲੋਂ ਬਾਹਰੀ ਵਾਹਨਾਂ ਉਤੇ ਲਾਏ ਗਏ ਐਂਟਰੀ ਟੈਕਸ ਦਾ ਮੁੱਦਾ ਗਰਮਾਇਆ ਹੋਇਆ ਹੈ। ਇਸੇ ਨੂੰ ਲੈ ਕੇ ਟੈਕਸੀ ਯੂਨੀਅਨਾਂ ਵੱਲੋਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਉਤੇ ਧਰਨਾ ਲਾ ਕੇ ਹਿਮਾਚਲ ਸਰਕਾਰ ਖਿਲਾਫ ਪ੍ਰਦਰਸਨ ਕੀਤਾ। ਧਰਨੇ ਵਿਚ ਵਿਸ਼ੇਸ਼ ਤੌਰ ਤੇਰ ਸ਼ਾਮਲ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹਿਮਚਾਲ ਸਰਕਾਰ ਦੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਆਪਣਾ ਗਲਤ ਫੈਸਲਾ ਵਾਪਸ ਨਾ ਲਿਆ ਤਾਂ ਉਹ ਮੁੱਖ ਮੰਤਰੀ ਤੇ ਵਿੱਤ ਮੰਤਰੀ ਨਾਲ ਗੱਲ ਕਰ ਕੇ ਜਵਾਬੀ ਟੈਕਸ ਲਗਾਉਣ ਤੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਦੀ ਕਾਰਵਾਈ ਦੇਸ਼ ਦੇ ਸੰਘੀ ਢਾਂਚੇ ਦੇ ਵਿਰੁਧ ਹੈ, ਇਸ ਲਈ ਹਿਮਾਚਲ ਸਰਕਾਰ ਨੂੰ ਆਪਣਾ ਫੈਸਲਾ ਛੇਤੀ ਵਾਪਸ ਲੈ ਲੈਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੀਐਮ ਭਗਵੰਤ ਮਾਨ ਨਾਲ ਇਸ ਸੰਬੰਧ ਵਿੱਚ ਉਨਾਂ ਦੀ ਗੱਲ ਹੋਈ ਹੈ ਤੇ ਉਨਾਂ ਨੇ ਕਮੇਟੀ ਬਣਾ ਕੇ ਇਸ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਟੈਕਸੀ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਹਿਮਾਚਲ ਪ੍ਰਸ਼ਾਸਨ ਤੇ ਐਮਐਲਏ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਇਸ ਮੁੱਦੇ ਤੇ ਵਿਚਾਰ ਵਿਮਰਸ਼ ਕੀਤਾ ਜਾਵੇਗਾ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗਿਆਰਾ ਤਰੀਕ ਦਾ ਸਮਾਂ ਰੱਖਿਆ ਗਿਆ ਅਗਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਜਾਂ ਹਿਮਾਚਲ ਸਰਕਾਰ ਵੱਲੋਂ ਕੋਈ ਫੈਸਲਾ ਲਿਆ ਜਾਂਦਾ ਤਾਂ ਇਹ ਧਰਨਾ ਅੱਗੇ ਜਾਰੀ ਨਹੀਂ ਰਹੇਗਾ। ਪਰ ਹਿਮਾਚਲ ਟੋਲ ਐਂਟਰੀ ਬੈਰੀਅਰ ਤੇ ਅਗਰ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ 11 ਤਰੀਕ ਤੋਂ ਫਿਰ ਜਿੰਨੇ ਵੀ ਹਿਮਾਚਲ ਦੇ ਐਂਟਰੀ ਪੁਆਇੰਟ ਹਨ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here