ਪੰਜਾਬ ਰਾਘਵ ਚੱਢਾ ’ਤੇ ਵਰ੍ਹੇ ਖਜਾਨਾ ਮੰਤਰੀ ਹਰਪਾਲ ਚੀਮਾ/ ਪੰਜਾਬੀਆਂ ਨਾਲ ਧੋਖਾ ਕਰਨ ਦੇ ਲਾਏ ਇਲਜ਼ਾਮ/ ਪੰਜਾਬ ਦੇ ਮਸਲਿਆਂ ਬਾਰੇ ਚੁੱਪੀ ’ਤੇ ਚੁੱਕੇ ਸਵਾਲ By admin - April 4, 2026 0 8 Facebook Twitter Pinterest WhatsApp ਖਜਾਨਾ ਮੰਤਰੀ ਹਰਪਾਲ ਚੀਮਾ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਉਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬੀਆਂ ਨੇ ਰਾਘਵ ਚੱਢਾ ਨੂੰ ਵੱਡਾ ਮਾਣ ਦਿੱਤਾ ਸੀ ਪਰ ਰਾਘਵ ਚੱਢਾ ਨੇ ਭਾਜਪਾ ਅੱਗੇ ਗੋਡੇ ਟੇਕ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹੜ੍ਹ ਪੀੜਤਾਂ ਦੀ ਕੋਈ ਮਦਦ ਨਹੀਂ ਕੀਤੀ। ਇਸ ਤੋਂ ਪੰਜਾਬ ਦੇ ਫੰਡ ਰੋਕੇ ਗਏ ਪਰ ਰਾਘਵ ਚੱਢਾ ਨੇ ਕਿਸੇ ਵੀ ਮੁੱਦੇ ਉਤੇ ਕੇਂਦਰ ਖਿਲਾਫ ਆਵਾਜ਼ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਦੀ ਪ੍ਰਧਾਨ ਮੰਤਰੀ ਅੱਗੇ ਚੁੱਪੀ ਨੇ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ।