Uncategorized ਸਮਰਾਲਾ ਨਗਰ ਕੌਂਸਲ ਦੇ ਉਪ ਪ੍ਰਧਾਨ ਸਨੀ ਦੂਆ ਦਾ ਦੇਹਾਂਤ/ 2011 ‘ਚ ਕਾਂਗਰਸ ਟਿਕਟ ਤੋਂ ਸ਼ੁਰੂ ਕੀਤਾ ਸੀ ਸਿਆਸੀ ਸਫਰ/ ਸਿਆਸੀ ਗਲਿਆਰਿਆਂ ‘ਚ ਸੋਗ ਦੀ ਲਹਿਰ By admin - May 24, 2025 0 59 Facebook Twitter Pinterest WhatsApp ਸਮਰਾਲਾ ਸ਼ਹਿਰ ਨਾਲ ਸਬੰਧਤ ਕਾਂਗਰਸੀ ਆਗੂ ਸੰਜੀਵ ਕੁਮਾਰ ਸਨੀ ਦੂਆ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਸੰਨੀ ਦੂਆ ਦਾ ਦੇਹਾਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਐ। ਸੰਨੀ ਦੂਆ ਨਗਰ ਕੌਂਸਲ ਦੇ ਕੌਂਸਲਰ ਤੋਂ ਇਲਾਵਾ ਅਨੇਕਾਂ ਸੰਸਥਾਵਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨਾਲ ਵੀ ਸਬੰਧਤ ਸਨ। ਉਨ੍ਹਾਂ ਦੇ ਅਚਾਨਕ ਦੇਹਾਤ ਤੋਂ ਬਾਅਦ ਸਮਰਾਲਾ ਸ਼ਹਿਰ ਅੰਦਰ ਸੋਗ ਦੀ ਲਹਿਰ ਐ ਅਤੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ। ਜਾਣਕਾਰੀ ਅਨੁਸਾਰ ਮ੍ਰਿਤਕ ਸਨੀ ਦੂਆ ਕਰੀਬ 42 ਸਾਲਾਂ ਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਬੇਟਾ ਤੇ ਬੇਟੀ ਛੱਡ ਗਿਆ ਹੈ। ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਸਾਲ 2011 ਵਿੱਚ ਕਾਂਗਰਸ ਟਿਕਟ ਤੋਂ ਕੌਂਸਲਰ ਦੀ ਚੋਣਾਂ ਲੜਨ ਤੇ ਸ਼ੁਰੂ ਕੀਤਾ ਅਤੇ ਸਾਲ 2011 ਦੇ ਵਿੱਚ ਕਰੀਬ 43 ਵੋਟਾਂ ਤੋਂ ਹਾਰ ਗਏ ਸਨ। ਸਨੀ ਦੂਆ ਕਾਂਗਰਸ ਪਾਰਟੀ ਤੋਂ ਦੋ ਵਾਰ 2016 ਅਤੇ 2021 ਵਿਚ ਕੌਂਸਲਰ ਬਣੇ। ਉਹ ਚਾਰ ਵਾਰ ਵਿਜੇਤਾ ਰਹੇ ਵਿਧਾਇਕ ਅਮਰੀਕ ਸਿੰਘ ਢਿੱਲੋ ਦੇ ਕਰੀਬੀ ਸਨ ਅਤੇ ਸਮਰਾਲਾ ਸ਼ਹਿਰ ਦੇ ਸ਼ਹਿਰੀ ਪ੍ਰਧਾਨ ਦੇ ਨਾਲ ਯੂਥ ਪ੍ਰਧਾਨ ਵੀ ਰਹਿ ਚੁੱਕੇ ਹਨ। ਸ਼ਹਿਰ ਵਾਸੀਆਂ ਨੇ ਇਸ ਬਾਰੇ ਦੁੱਖ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਨੀ ਦੂਆ ਇੱਕ ਰਾਜਨੀਤਿਕ ਇਨਸਾਨ ਦਾ ਦੁਨੀਆਂ ਤੋਂ ਜਾਣਾ ਨਹੀਂ ਹੈ ਸਗੋਂ ਸ਼ਹਿਰ ਦੇ ਸੈਂਕੜੇ ਪਰਿਵਾਰਾਂ ਦਾ ਸੁੱਖ ਦੁੱਖ ਸਾਂਝਾ ਕਰਨ ਵਾਲਾ ਇਨਸਾਨ ਦੁਨੀਆ ਤੋਂ ਚਲਾ ਗਿਆ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਵੱਖ ਵੱਖ ਸਮਾਜਸੇਵੀ ਸੰਗਠਨਾਂ ,ਕਿਸਾਨ ਜਥੇਬੰਦੀਆਂ, ਰਾਜਨੀਤਿਕ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ। ਦੱਸਣਯੋਗ ਐ ਕਿ ਸਨੀ ਦੁਆ ਦਾ ਰਾਜਨੀਤਿਕ ਜੀਵਨ ਦੇ ਨਾਲ ਨਾਲ ਧਾਰਮਿਕ ਸੰਸਥਾਵਾਂ ਦੇ ਵਿੱਚ ਮੋਢੀ ਰਿਹਾ। ਸ੍ਰੀ ਨੀਲਕੰਠ ਮਹਾਦੇਵ ਸੇਵਾ ਸਮਿਤੀ ਸ਼ੋਭਾ ਯਾਤਰਾ, ਸ਼੍ਰੀ ਖਾਟੂ ਸ਼ਾਮ ਪੈਦਲ ਯਾਤਰਾ ਆਦਿ ਵੱਖ ਵੱਖ ਧਾਰਮਿਕ ਸੰਸਥਾਵਾਂ ਵਿੱਚ ਮੋਢੀ ਰਹੇ ਹਨ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਸ਼ਹਿਰ ਭਰ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਐ।