ਪੰਜਾਬ ਵਿਧਾਇਕ ਧਾਲੀਵਾਲ ਦਾ ਰਾਘਵ ਚੱਢਾ ਬਾਰੇ ਬਿਆਨ/ ਦੇਸ਼ ਦੀ ਥਾਂ ਸਮੋਸਿਆਂ ਦੀ ਲੜਾਈ ਲੜਨ ਦੇ ਲਾਏ ਇਲਜ਼ਾਮ/ ਵਪਾਰ ਸਮਝੌਤੇ ਬਾਰੇ ਚੁੱਪੀ ’ਤੇ ਚੁੱਕੇ ਸਵਾਲ By admin - April 4, 2026 0 10 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅੰਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਧਾਲੀਵਾਲ ਨੇ ਕਿਹਾ ਕਿ ਇਸ ਵੇਲੇ ਦੇਸ਼ ਦੀ ਹੋਂਦ ਦੀ ਲੜਾਈ ਚੱਲ ਰਹੀ ਹੈ ਜਦਕਿ ਰਾਘਵ ਚੱਢਾ ਸੰਸਦ ਅੰਦਰ ਸਮੋਸਿਆਂ ਦੀ ਲੜਾਈ ਲੜਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਹੋਣ ਨਾਤੇ ਉਨ੍ਹਾਂ ਨੂੰ ਅਮਰੀਕਾ ਨਾਲ ਵਪਾਰ ਸਮਝੌਤੇ ਬਾਰੇ ਆਪਣੀ ਰਾਇ ਰੱਖਣੀ ਚਾਹੀਦੀ ਸੀ ਜਦਕਿ ਰਾਘਵ ਚੱਢਾ ਸਮੋਸੇ ਤੇ ਕੋਫੀ ਬਾਰੇ ਹੀ ਬੋਲਦੇ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਐਚਐਸ ਫੁਲਕਾ ਦੇ ਭਾਜਪਾ ਵਿਚ ਜਾਣ ਨੂੰ ਵੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਸਲੇ ਤੋਂ ਪਛਤਾਉਣਾ ਪਵੇਗਾ।